ਅੰਦੋਲਨ ਚਾਰਟਰ/ਕਮਿਊਨਿਟੀ ਸਲਾਹ
ਅੰਦੋਲਨ ਚਾਰਟਰ ਖਰੜਾ ਕਮੇਟੀ (MCDC) ਨਵੰਬਰ 2021 ਤੋਂ ਅੰਦੋਲਨ ਚਾਰਟਰ ਨੂੰ ਵਿਕਸਤ ਕਰਨ ਲਈ ਕੰਮ ਕਰ ਰਹੀ ਹੈ। ਅੰਦੋਲਨ ਚਾਰਟਰ ਇੱਕ ਦਸਤਾਵੇਜ਼ ਹੋਵੇਗਾ ਜੋ ਵਿਕੀਮੀਡੀਆ ਅੰਦੋਲਨ ਦੇ ਸਾਰੇ ਮੈਂਬਰਾਂ ਅਤੇ ਇਕਾਈਆਂ ਲਈ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਪਰਿਭਾਸ਼ਿਤ ਕਰਦਾ ਹੈ, ਜਿਸ ਵਿੱਚ ਅੰਦੋਲਨ ਦੇ ਪ੍ਰਸ਼ਾਸਨ ਲਈ ਇੱਕ ਨਵੀਂ ਗਲੋਬਲ ਕੌਂਸਲ ਦੀ ਸਥਾਪਨਾ ਵੀ ਸ਼ਾਮਲ ਹੈ। ਇਸ ਤਰ੍ਹਾਂ ਦਾ ਚਾਰਟਰ ਬਣਾਉਣਾ ਪਹਿਲਾਂ ਅੰਦੋਲਨ ਰਣਨੀਤੀ ਦੀਆਂ ਸਿਫ਼ਾਰਸ਼ਾਂ ਵਿੱਚ ਪ੍ਰਸਤਾਵਿਤ ਸੀ।
2022 Wikimedia Summit ਦੇ ਦੌਰਾਨ, MCDC ਪ੍ਰਸਤੁਤ ਕੀਤੀ ਨੇ ਚਾਰਟਰ ਦੀ ਪਹਿਲੀ ਰੂਪਰੇਖਾ, ਆਪਣੇ ਭਵਿੱਖ ਦੇ ਕੰਮ ਦੀ ਦਿਸ਼ਾ, ਅਤੇ ਚਾਰਟਰ ਖੁਦ 'ਤੇ ਇੱਕ ਝਲਕ ਦਿੱਤੀ। ਐਮਸੀਡੀਸੀ ਨੇ ਫਿਰ ਸੰਮੇਲਨ ਦੌਰਾਨ ਇਕੱਤਰ ਕਿੱਤੇ ਸ਼ੁਰੂਆਤੀ ਸੁਝਾਅ ਨੂੰ ਏਕੀਕ੍ਰਿਤ ਕੀਤਾ।
ਪੂਰੇ ਅੰਦੋਲਨ ਲਈ ਚਾਰਟਰ ਲਿਖਣ ਦੇ ਨਾਲ ਅੱਗੇ ਵਧਣ ਤੋਂ ਪਹਿਲਾਂ, MCDC ਵਿਕੀਮੀਡੀਆ ਦੇ ਵਿਸ਼ਾਲ ਭਾਈਚਾਰਿਆਂ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਅਤੇ ਪਹਿਲੇ ਤਿੰਨ ਭਾਗਾਂ ਦੇ ਡਰਾਫਟ 'ਤੇ ਸੁਝਾਅ ਇਕੱਠੇ ਕਰਨਾ ਚਾਹੁੰਦਾ ਹੈ: ਪ੍ਰਸਤਾਵਨਾ, ਮੁੱਲ ਅਤੇ ਸਿਧਾਂਤ , ਅਤੇ ਭੂਮਿਕਾ ਅਤੇ ਜ਼ਿੰਮੇਵਾਰੀਆਂ (ਇਰਾਦਾ ਬਿਆਨ)।
ਨਵੰਬਰ-ਦਸੰਬਰ 2022 ਸਲਾਹ-ਮਸ਼ਵਰਾ
ਅੰਦੋਲਨ ਚਾਰਟਰ ਦੇ ਪਹਿਲੇ ਤਿੰਨ ਭਾਗਾਂ ਦੇ ਖਰੜੇ 'ਤੇ ਸੁਝਾਅ ਇਕੱਤਰ ਕਰਨ ਲਈ ਭਾਈਚਾਰਕ ਸਲਾਹ-ਮਸ਼ਵਰਾ ਨਵੰਬਰ 20 18 ਦਸੰਬਰ, 2022 ਦਰਮਿਆਨ ਹੋ ਰਿਹਾ ਹੈ। ਸੁਝਾਅ ਵੱਖ-ਵੱਖ ਤਰੀਕਿਆਂ ਨਾਲ ਅਤੇ ਤੁਹਾਡੀ ਪਸੰਦ ਦੀ ਭਾਸ਼ਾ ਵਿੱਚ ਸਾਂਝਾ ਕੀਤਾ ਜਾ ਸਕਦਾ ਹੈ:
- ਸੁਝਾਅ ਸਰਵੇਖਣ ਭਰਨਾ (ਗੁਮਨਾਮ ਅਤੇ ਕਈ ਭਾਸ਼ਾਵਾਂ ਵਿੱਚ ਉਪਲਬਧ);
- ਮੈਟਾ ਤੇ ਗੱਲਬਾਤ ਪੰਨੇ 'ਤੇ ਸੁਝਾਅ ਸਾਂਝਾ ਕਰਨਾ;
- ਮੂਵਮੈਂਟ ਸਟ੍ਰੈਟਜੀ ਫੋਰਮ ਵਿੱਚ ਸੁਝਾਅ ਸਾਂਝਾ ਕਰਨਾ:
- ਪ੍ਰਸਤਾਵਨਾ
- ਮੁੱਲ ਅਤੇ ਸਿਧਾਂਤ
- ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ (ਇਰਾਦੇ ਦਾ ਬਿਆਨ)
- movementcharter wikimedia org 'ਤੇ ਈਮੇਲ ਭੇਜਣਾ; ਜਾਂ
- ਜੇਕਰ ਤੁਹਾਡੀ ਸਥਾਨਕ ਕਮਿਊਨਿਟੀ/ਸੰਗਠਨ ਕੋਲ ਇੱਕ ਅੰਦੋਲਨ ਚਾਰਟਰ ਰਾਜਦੂਤ ਹੈ, ਤਾਂ ਸਥਾਨਕ ਗੱਲਬਾਤ ਵਿੱਚ ਸ਼ਾਮਲ ਹੋਵੋ ਜੋ ਉਹ ਆਯੋਜਿਤ ਕਰ ਰਹੇ ਹਨ।
ਅੰਦੋਲਨ ਚਾਰਟਰ ਸੈਸ਼ਨਾਂ 'ਤੇ ਮੈਨੂੰ ਕੁਝ ਵੀ ਪੁੱਛੋ
ਇਹ ਸੁਨਿਸ਼ਚਿਤ ਕਰਨ ਦੇ ਟੀਚੇ ਦੇ ਨਾਲ ਕਿ ਦਿਲਚਸਪੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਗੱਲਬਾਤ ਵਿੱਚ ਪੂਰੀ ਤਰ੍ਹਾਂ ਹਿੱਸਾ ਲੈਣ ਲਈ ਚੰਗੀ ਤਰ੍ਹਾਂ ਸੂਚਿਤ ਕੀਤਾ ਗਿਆ ਹੈ ਅਤੇ ਅੰਦੋਲਨ ਚਾਰਟਰ 'ਤੇ ਆਪਣੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਉਣ ਲਈ ਸ਼ਕਤੀ ਪ੍ਰਾਪਤ ਹੈ, ਤਿੰਨ ਅੰਦੋਲਨ ਚਾਰਟਰ ਸੈਸ਼ਨਾਂ ਬਾਰੇ ਮੈਨੂੰ ਕੁਝ ਵੀ ਪੁੱਛੋ ਸੰਗਠਿਤ ਕੀਤੇ ਗਏ ਸਨ, ਵੱਖ-ਵੱਖ ਸਮਾਂ ਖੇਤਰਾਂ ਲਈ ਤਹਿ ਕੀਤੇ ਗਏ ਸਨ। ਇਹ ਸੈਸ਼ਨ ਕਮਿਊਨਿਟੀ ਸਲਾਹ-ਮਸ਼ਵਰੇ ਦੀ ਮਿਆਦ ਤੋਂ ਪਹਿਲਾਂ ਲਏ ਗਏ ਸਨ।
Extended content |
---|
ਅੰਦੋਲਨ ਚਾਰਟਰ ਬਾਰੇ ਸਿੱਖਣ ਵਿੱਚ ਦਿਲਚਸਪੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ ਸੈਸ਼ਨ ਹਨ: ਟੀਚਾ, ਉਦੇਸ਼, ਇਹ ਵਿਕੀਮੀਡੀਅਨ ਅਤੇ ਭਾਈਚਾਰਿਆਂ ਲਈ ਮਹੱਤਵਪੂਰਨ ਕਿਉਂ ਹੈ, ਅਤੇ ਇਸਦਾ ਕੀ ਪ੍ਰਭਾਵ ਹੈ। ਐਮ ਸੀ ਡੀ ਸੀ ਦੇ ਮੈਂਬਰ ਚਾਰਟਰ 'ਤੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਅਤੇ ਤੁਹਾਡਾ ਸੁਝਾਅ ਪ੍ਰਾਪਤ ਕਰਨ ਲਈ ਮੌਜੂਦ ਹੋਣਗੇ। ਸਾਰੇ ਤਿੰਨ ਸੈਸ਼ਨ ਇੱਕੋ ਢਾਂਚੇ ਅਤੇ ਪ੍ਰੋਗਰਾਮ ਦੀ ਪਾਲਣਾ ਕਰਦੇ ਹਨ।
ਮੈਨੂੰ ਕੁਝ ਵੀ ਪੁੱਛੋ #1: ਏਸ਼ੀਆ-ਪ੍ਰਸ਼ਾਂਤ
ਮੈਨੂੰ ਕੁਝ ਵੀ ਪੁੱਛੋ #2: ਯੂਰਪ/ਐਮ ਈ ਅਨ ਏ /ਸਬ ਸਹਾਰਨ ਅਫਰੀਕਾ
ਮੈਨੂੰ ਕੁਝ ਵੀ ਪੁੱਛੋ #3: ਪੱਛਮੀ ਯੂਰਪ/ਉੱਤਰੀ ਅਤੇ ਦੱਖਣੀ ਅਮਰੀਕਾ
|
ਭਾਈਚਾਰਕ ਸਲਾਹ-ਮਸ਼ਵਰਾ
ਖੇਤਰੀ ਗੱਲਬਾਤ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਨੁਕਤਿਆਂ ਦਾ ਧਿਆਨ ਰੱਖੋ:
- ਹਰ ਕੋਈ ਕਾਲ ਵਿੱਚ ਸ਼ਾਮਲ ਹੋ ਸਕਦਾ ਹੈ (ਜ਼ੂਮ/ਗੂਗਲ ਮੀਟ ਦੁਆਰਾ), ਕਿਸੇ ਰਜਿਸਟ੍ਰੇਸ਼ਨ ਦੀ ਲੋੜ ਨਹੀਂ।
- ਕਾਲਾਂ ਲਈ ਐਕਸੈਸ ਲਿੰਕ ਇਸ ਪੰਨੇ 'ਤੇ 48 ਘੰਟੇ ਪਹਿਲਾਂ ਸਾਂਝੇ ਕੀਤੇ ਜਾਣਗੇ
- ਆਪਣੀ ਮਰਜ਼ੀ ਅਨੁਸਾਰ ਰੁਝੇ ਰਹੋ: ਬੋਲਣਾ, ਲਿਖਣਾ, ਜਾਂ ਸਿਰਫ਼ ਸੁਣਨਾ।
- ਮੱਧ ਪੂਰਬ ਅਤੇ ਉੱਤਰੀ ਅਫਰੀਕਾ ਸੈਸ਼ਨ ਦੇ ਅਪਵਾਦ ਦੇ ਨਾਲ, ਪ੍ਰੋਗਰਾਮ ਅੰਗਰੇਜ਼ੀ ਵਿੱਚ ਆਯੋਜਿਤ ਕੀਤਾ ਜਾਵੇਗਾ; ਇੱਕੋ ਸਮੇਂ ਦੀ ਵਿਆਖਿਆ ਉਪਲਬਧ ਹੈ।
- ਗੱਲਬਾਤਾਂ ਨੂੰ ਰਿਕਾਰਡ ਨਹੀਂ ਕੀਤਾ ਜਾਵੇਗਾ, ਉਸ ਭਾਗ ਨੂੰ ਛੱਡ ਕੇ ਜਿੱਥੇ ਭਾਗੀਦਾਰਾਂ ਨੂੰ ਬ੍ਰੇਕਆਉਟ ਰੂਮਾਂ ਵਿੱਚ ਚਰਚਾ ਕੀਤੀ ਗਈ ਗੱਲ ਨੂੰ ਸਾਂਝਾ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਦਸਤਾਵੇਜ਼ (ਨੋਟ ਅਤੇ ਵੀਡੀਓ) ਮੈਟਾ 'ਤੇ ਉਪਲਬਧ ਹਨ।
- ਹਰ ਕਿਸੇ ਲਈ ਸੁਆਗਤ ਕਰਨ ਵਾਲੀ ਥਾਂ ਲਈ, ਹਰ ਕਿਸੇ ਤੋਂ ਉਸਾਰੂ ਸੰਚਾਰ ਦੀ ਉਮੀਦ ਕੀਤੀ ਜਾਂਦੀ ਹੈ। ਯੂਨੀਵਰਸਲ ਕੋਡ ਆਫ਼ ਕੰਡਕਟ ਲਾਗੂ ਹੁੰਦਾ ਹੈ।
Extended content |
---|
ਖੇਤਰੀ ਗੱਲਬਾਤ: ਉੱਤਰੀ ਅਤੇ ਪੱਛਮੀ ਯੂਰਪ
ਖੇਤਰੀ ਗੱਲਬਾਤ: ਉਪ-ਸਹਾਰਨ ਅਫਰੀਕਾ
ਖੇਤਰੀ ਗੱਲਬਾਤ: ਮੱਧ ਅਤੇ ਪੂਰਬੀ ਯੂਰਪ ਅਤੇ ਮੱਧ ਏਸ਼ੀਆ
ਖੇਤਰੀ ਗੱਲਬਾਤ: [$ਦੱਖਣੀ ਏਸ਼ੀਆ ਦੱਖਣੀ ਏਸ਼ੀਆ]
ਖੇਤਰੀ ਗੱਲਬਾਤ: ਮੱਧ ਪੂਰਬ ਅਤੇ ਉੱਤਰੀ ਅਫਰੀਕਾ
ਖੇਤਰੀ ਗੱਲਬਾਤ: ਸੰਯੁਕਤ ਰਾਜ ਅਤੇ ਕੈਨੇਡਾ
ਖੇਤਰੀ ਗੱਲਬਾਤ: ਲਾਤੀਨੀ ਅਮਰੀਕਾ ਅਤੇ ਕੈਰੇਬੀਅਨ
ਖੇਤਰੀ ਗੱਲਬਾਤ: ਪੂਰਬੀ ਏਸ਼ੀਆ, ਦੱਖਣੀ ਪੂਰਬੀ ਏਸ਼ੀਆ, ਅਤੇ ਪ੍ਰਸ਼ਾਂਤ
|