User:CKoerner (WMF)/Support for our communities across India/pa
Please help translate to your language
ਭਾਰਤ ਭਰ ਵਿੱਚ ਸਾਡੇ ਭਾਈਚਾਰਿਆਂ ਲਈ ਸਮਰਥਨ
ਸਤਿ ਸ਼੍ਰੀ ਅਕਾਲ,
ਵਿਕੀਮੀਡੀਆ ਪ੍ਰੋਜੈਕਟ ਵਿਸ਼ਵ ਭਰ ਵਿੱਚ ਤੁਹਾਡੇ ਵਰਗੇ ਉਦਾਰ ਸਵੈਸੇਵਕਾਂ, ਸਮੂਹਾਂ ਅਤੇ ਸੰਗਠਨਾਂ ਦੁਆਰਾ ਬਣਾਏ ਜਾਂਦੇ ਹਨ। ਤੁਸੀਂ ਸਾਰਿਆਂ ਨੇ ਮਿਲ ਕੇ ਵਿਕੀਮੀਡੀਆ ਪ੍ਰੋਜੈਕਟਾਂ ਦਾ ਸਮਰਥਤ ਕੀਤਾ ਹੈ ਅਤੇ ਮੁਫ਼ਤ ਗਿਆਨ ਦੇ ਮਕਸਦ ਨੂੰ ਅੱਗੇ ਵਧਾਇਆ ਹੈ।
ਤੁਸੀਂ ਐਫ਼ ਕਾਮ ਦੇ ਵਿਕੀਮੀਡੀਆ ਇੰਡੀਆ ਦੀ ਮਾਨਤਾ ਰੱਦ ਕਰਨ ਦੀ ਸਿਫਾਰਸ਼ ਦੇ ਫੈਸਲੇ ਬਾਰੇ ਸੁਣਿਆ ਹੋਵੇਗਾ। ਭਾਰਤੀ ਵਿਕਿਮੀਡੀਆ ਭਾਈਚਾਰੇ ਦੇ ਕੁਝ ਮੈਬਰਾਂ ਨੇ ਭਵਿੱਖ ਵਿੱਚ ਇਸ ਫੈਸਲੇ ਦੇ ਵਿਕਿਮੀਡੀਆ ਭਾਈਚਾਰਿਆਂ ਤੇ ਪ੍ਰਭਾਵ ਬਾਰੇ ਸਵਾਲ ਉਠਾਇਆ ਗਿਆ ਹੈ, ਇਸ ਲਈ ਅਸੀਂ ਐਫ ਕਾਮ ਦੇ ਇਸ ਫੈਸਲੈ ਬਾਰੇ ਹੋਰ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ ਅਤੇ ਪੂਰੇ ਭਾਰਤ ਵਿਚ ਸਾਡੇ ਬਹੁਤ ਸਾਰੇ ਭਾਈਚਾਰਿਆਂ ਲਈ ਸਾਡੀ ਪ੍ਰਤੀਬੱਧਤਾ ਅਤੇ ਸਮਰਥਨ ਦੀ ਪੁਸ਼ਟੀ ਕਰਦੇ ਹਾਂ।
ਐਫੀਲਿਏਸ਼ਨ ਕਮੇਟੀ ਇੱਕ ਭਾਈਚਾਰੇ ਦੁਆਰਾ ਚਲਾਈ ਜਾਂਦੀ ਸਵੈ-ਸੇਵੀ ਸੰਸਥਾ ਹੈ ਜੋ ਵਿਕਮੀਡੀਆ ਸਹਿਯੋਗੀਆਂ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਉਹਨਾਂ ਦਾ ਸਮਰਥਨ ਕਰਦੀ ਹੈ। ਕਈ ਸਾਲਾਂ ਤੱਕ ਵਿਕੀਮੀਡੀਆ ਇੰਡੀਆ ਨਾਲ ਆਪਣੀਆਂ ਗਤੀਵਿਧੀਆਂ ਨੂੰ ਚੈਪਟਰ ਦੀਆਂ ਜਰੂਰਤਾਂ ਅਨੁਸਾਰ ਕਰਨ ਦੀਆਂ ਕੋਸ਼ਿਸ਼ਾਂ ਦੇ ਉਪਰੰਤ (m:Wikimedia_chapters/Requirements), ਐਲੀਏਲਿਏਸ਼ਨ ਕਮੇਟੀ ਨੇ ਜੂਨ 2019 ਵਿੱਚ ਸਿਫਾਰਸ਼ ਕੀਤੀ ਕਿ ਵਿਕੀਮੀਡੀਆ ਫਾਊਂਡੇਸ਼ਨ ਅਧਿਆਇ ਨਾਲ ਸਮਝੌਤੇ ਨੂੰ ਨਾ ਨਵਿਆਏ।
ਵਿਕੀਮੀਡੀਆ ਇੰਡੀਆ ਨੂੰ ਪਹਿਲੀ ਵਾਰ 2011 ਵਿੱਚ ਇੱਕ ਚੈਪਟਰ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਸੀ। 2015 ਵਿੱਚ, ਇਸ ਨੂੰ ਚੈਪਟਰ ਦੇ ਸਮਝੌਤੇ ਨੂੰ ਪੂਰਾ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਐਫੀਲਿਏਸ਼ਨ ਕਮੇਟੀ ਅਤੇ ਫਾਊਂਡੇਸ਼ਨ ਦੇ ਨਾਲ ਕੰਮ ਕਰਦੇ ਹੋਏ, ਇਸ ਚੈਪਟਰ ਨੇ ਕਾਰਵਾਈ ਦੀ ਇੱਕ ਯੋਜਨਾ ਤਿਆਰ ਕੀਤੀ ਅਤੇ 2017 ਤੱਕ ਚੰਗੀ ਸਥਿਤੀ ਵਿੱਚ ਵਾਪਸ ਪਰਤਿਆ। ਹਾਲਾਂਕਿ, 2017 ਅਤੇ 2019 ਦੇ ਵਿਚਕਾਰ ਚੈਪਟਰ ਇੱਕ ਸਹਾਇਕ ਸੰਗਠਨ ਦੇ ਤੌਰ ਤੇ ਕੰਮ ਕਰਨ ਲਈ ਲਾਇਸੈਂਸ ਲੈਣ ਵਿੱਚ ਅਸਮਰਥ ਸੀ, ਅਤੇ ਵਰਤਮਾਨ ਵਿੱਚ ਫਾਊਂਡੇਸ਼ਨ ਤੋਂ ਫੰਡ ਪ੍ਰਾਪਤ ਕਰਨ ਲਈ ਕਾਨੂੰਨੀ ਤੌਰ ਤੇ ਭਾਰਤ ਵਿੱਚ ਇੱਕ ਚੈਰੀਟੀ ਵਜੋਂ ਰਜਿਸਟਰਡ ਨਹੀਂ ਹੈ। ਫਾਉਂਡੇਸ਼ਨ ਅਤੇ ਐਫੀਲੀਏਸ਼ਨ ਕਮੇਟੀ ਦੋਵੇਂ ਇਹ ਉਮੀਦ ਕਰਦੇ ਹਨ ਕਿ ਇਹ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ, ਅਤੇ ਇਹ ਉਮੀਦ ਵੀ ਹੈ ਕਿ ਚੈਪਟਰ ਮਾਨਤਾ ਪ੍ਰਾਪਤ ਕਰਨ ਦੇ ਯੋਗ ਹੋਣ ਲਈ ਲੋੜੀਂਦੇ ਸਾਰੇ ਕਦਮ ਚੁੱਕੇਗਾ।
ਅਸੀਂ ਭਾਰਤ ਵਿਚ ਜੋਸ਼ੀਲੇ ਅਤੇ ਵਧ ਰਹੇ ਭਾਈਚਾਰੇ ਲਈ ਧੰਨਵਾਦੀ ਹਾਂ ਜਿਸ ਨੇ ਚੰਗੀ ਨੁਮਾਇੰਦਗੀ ਦਿਖਾਈ ਹੈ ਅਤੇ ਸਾਡੇ ਵਿਸ਼ਵ ਅੰਦੋਲਨ ਦੇ ਅੰਦਰ ਮਹੱਤਵਪੂਰਨ ਪ੍ਰਭਾਵ ਬਣਾਇਆ ਹੈ। ਫਾਊਂਡੇਸ਼ਨ ਵਰਤਮਾਨ ਸਮੇਂ ਵਿੱਚ ਅੱਠ ਭਾਰਤੀ ਭਾਸ਼ਾਈ ਭਾਈਚਾਰਿਆਂ ਦਾ ਸਮਰਥਨ ਕਰਦੀ ਹੈ, ਅਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਹਫਤਿਆਂ ਵਿੱਚ ਐਫਕੋਮ ਵੱਲੋਂ ਦੋ ਹੋਰ ਭਾਸ਼ਾਈ ਭਾਈਚਾਰਿਆਂ ਦੀਆਂ ਘੋਸ਼ਣਾਵਾਂ ਕੀਤੀ ਜਾਵੇਗੀ। ਭਾਰਤ ਦੇ ਪਾਠਕਾਂ ਤੋਂ ਹਰ ਮਹੀਨੇ ਵਿਕੀਪੀਡੀਆ ਨੂੰ 700 ਮਿਲੀਅਨ ਤੋਂ ਵੱਧ ਪੇਜਵਿਊ ਮਿਲਦੇ ਹਨ, ਅਤੇ ਭਾਰਤੀ ਭਾਈਚਾਰੇ ਦਾ ਵਾਧਾ ਵਿਕੀਪੀਡੀਆ ਅਤੇ ਵਿਕੀਮੀਡੀਆ ਪ੍ਰੋਜੈਕਟਾਂ ਦੇ ਭਵਿੱਖ ਲਈ ਪ੍ਰਮੁੱਖ ਤਰਜੀਹ ਹੈ।
ਭਾਰਤੀ ਗਣਤੰਤਰ ਵਿਕਿਮੀਡੀਆ ਅੰਦੋਲਨ ਲਈ ਬਹੁਤ ਮਹੱਤਵਪੂਰਨ ਹੈ। ਵਿਕੀਮੀਡੀਆ ਫਾਊਂਡੇਸ਼ਨ ਭਾਰਤ ਭਰ ਵਿੱਚ ਸਵੈਸੇਵੀ ਸੰਪਾਦਕਾਂ, ਯੋਗਦਾਨ ਦੇਣ ਵਾਲਿਆਂ, ਪਾਠਕਾਂ ਅਤੇ ਦਾਨੀਆਂ ਦੀ ਸਹਾਇਤਾ ਕਰਨ ਲਈ ਵਚਨਬੱਧ ਹੈ। ਅਸੀਂ ਵਿਕੀਮੀਡੀਆ ਪ੍ਰੋਜੈਕਟਾਂ ਅਤੇ ਸਾਡੇ ਮੁਫ਼ਤ ਗਿਆਨ ਮਿਸ਼ਨ ਦੇ ਸਮਰਥਨ ਵਿੱਚ ਤੁਹਾਡੇ ਲਗਾਤਾਰ ਅਤੇ ਵਧਦੇ ਹੋਏ ਯਤਨਾਂ ਲਈ ਧੰਨਵਾਦੀ ਹਾਂ। ਅਸੀਂ ਤੁਹਾਡੇ ਨਾਲ ਮਿਲ ਕੇ ਆਪਣੇ ਕੰਮ ਨੂੰ ਜਾਰੀ ਰੱਖਣ ਦੀ ਉਮੀਦ ਰੱਖਦੇ ਹਾਂ।
ਵਿਕੀਮੀਡੀਆ ਫ਼ਾਊਂਡੇਸ਼ਨ ਵਲੋਂ,
ਵੈਲੇਰੀ ਡੀ ਕੋਸਟਾ
ਭਾਈਚਾਰੇ ਦੀ ਸ਼ਮੂਲੀਅਤ ਦੀ ਮੁਖੀ
ਵਿਕੀਮੀਡੀਆ ਫ਼ਾਊਂਡੇਸ਼ਨ