ਅੰਦੋਲਨ ਦੀ ਰਣਨੀਤੀ ਅਤੇ ਪ੍ਰਸ਼ਾਸਨ/ਅੰਦੋਲਨ ਚਾਰਟਰ ਰਾਜਦੂਤ ਪ੍ਰੋਗਰਾਮ/FAQ

This page is a translated version of the page Movement Charter/Ambassadors Program/FAQ and the translation is 95% complete.
Outdated translations are marked like this.

ਇਹ ਪੰਨਾ ਅੰਦੋਲਨ ਚਾਰਟਰ ਰਾਜਦੂਤ ਪ੍ਰੋਗਰਾਮ ਬਾਰੇ ਤੁਹਾਡੇ ਕੁਝ ਸਵਾਲਾਂ ਦੇ ਜਵਾਬ ਪ੍ਰਦਾਨ ਕਰਦਾ ਹੈ।

ਅੰਦੋਲਨ ਚਾਰਟਰ ਰਾਜਦੂਤ ਕੀ ਹਨ?

ਅੰਦੋਲਨ ਚਾਰਟਰ (MC) ਰਾਜਦੂਤ ਵਲੰਟੀਅਰ ਹਨ ਜੋ ਅੰਦੋਲਨ ਚਾਰਟਰ ਡਰਾਫ਼ਟਿੰਗ ਕਮੇਟੀ (MCDC) ਨੂੰ ਹੋਰ ਭਾਈਚਾਰਿਆਂ ਤੱਕ ਪਹੁੰਚਣ ਅਤੇ ਡਰਾਫ਼ਟਿੰਗ ਚਾਰਟਰ ਸਮੱਗਰੀ ਬਾਰੇ ਉਹਨਾਂ ਦੇ ਸੁਝਾਅ ਇਕੱਤਰ ਕਰਨ ਲਈ ਸਮਰਥਨ ਕਰਦੇ ਹਨ। ਉਹ ਯਕੀਨੀ ਬਣਾਉਂਦੇ ਹਨ ਕਿ ਸਲਾਹ-ਮਸ਼ਵਰੇ ਦੇ ਚੱਕਰਾਂ ਵਿੱਚ ਉਹਨਾਂ ਦੇ ਭਾਈਚਾਰਿਆਂ ਦੀ ਆਵਾਜ਼ ਸੁਣੀ ਜਾਂਦੀ ਹੈ।

ਅੰਦੋਲਨ ਚਾਰਟਰ ਰਾਜਦੂਤ ਦੀ ਲੋੜ ਕਿਉਂ ਹੈ?

ਸਾਨੂੰ ਅੰਦੋਲਨ ਚਾਰਟਰ, ਜੋ ਕਿ ਸਮੁੱਚੀ ਲਹਿਰ ਨੂੰ ਪ੍ਰਭਾਵਤ ਕਰਦਾ ਹੈ, ਵਿੱਚ ਹਿੱਸਾ ਲੈਣ ਅਤੇ ਉਹਨਾਂ ਦੇ ਸੁਝਾਅ ਪ੍ਰਦਾਨ ਕਰਨ ਲਈ ਸਥਾਨਕ ਭਾਈਚਾਰਿਆਂ ਤੋਂ ਹੋਰ ਆਵਾਜ਼ਾਂ ਦੀ ਲੋੜ ਹੈ।

ਅੰਦੋਲਨ ਚਾਰਟਰ ਰਾਜਦੂਤਾਂ ਨੂੰ ਕਿੰਨੇ ਘੰਟੇ ਸਮਰਪਿਤ ਕਰਨੇ ਪੈਂਦੇ ਹਨ?

ਇਹ ਬਹੁਤ ਜ਼ਿਆਦਾ ਸਮਾਂ ਲੈਣ ਦੀ ਉਮੀਦ ਨਹੀਂ ਹੈ. ਧਿਆਨ ਵਿੱਚ ਰੱਖੋ: ਅੰਦੋਲਨ ਚਾਰਟਰ ਰਾਜਦੂਤਾਂ ਦੀ ਭੂਮਿਕਾ ਵਿਕੀ ਲਹਿਰ ਵਿੱਚ ਹੋਰ ਵਲੰਟੀਅਰ ਭੂਮਿਕਾਵਾਂ ਵਰਗੀ ਹੈ। ਕੋਈ ਵੀ ਇਹ ਨਿਰਧਾਰਿਤ ਨਹੀਂ ਕਰਦਾ ਹੈ ਕਿ ਅਸੀਂ ਕਿੰਨੇ ਘੰਟੇ ਵਿਕੀ ਅੰਦੋਲਨ ਵਿੱਚ ਸਵੈਸੇਵੀ ਲਈ ਸਮਰਪਿਤ ਕਰਦੇ ਹਾਂ, ਅਤੇ MC ਰਾਜਦੂਤਾਂ ਦੀ ਭੂਮਿਕਾ ਇਸ ਤਰ੍ਹਾਂ ਦੀ ਹੈ। ਇਹ ਹਰੇਕ ਵਿਅਕਤੀ ਅਤੇ ਉਹਨਾਂ ਦੀਆਂ ਯੋਜਨਾਬੱਧ ਗਤੀਵਿਧੀਆਂ 'ਤੇ ਨਿਰਭਰ ਕਰਦਾ ਹੈ। ਉਦਾਹਰਨ ਲਈ, ਡਰਾਫਟ ਦਾ ਅਨੁਵਾਦ ਕਰਨ ਵਿੱਚ 1 ਘੰਟਾ ਲੱਗ ਸਕਦਾ ਹੈ; ਆਪਣੇ ਭਾਈਚਾਰੇ ਨੂੰ ਗੱਲਬਾਤ ਲਈ ਸੱਦਾ ਦੇਣ ਅਤੇ ਗੱਲਬਾਤ ਨੂੰ ਸੈੱਟ ਕਰਨ ਲਈ 1 ਘੰਟਾ; ਗੱਲਬਾਤ ਲਈ 1 ਘੰਟਾ ਜਾਂ ਵੱਧ; ਅਤੇ ਰਿਪੋਰਟਿੰਗ ਲਈ 1 ਘੰਟਾ।

ਕਿਸੇ ਭਾਈਚਾਰੇ ਜਾਂ ਪ੍ਰੋਜੈਕਟ ਲਈ ਕਿੰਨੇ ਵਾਲੰਟੀਅਰਾਂ ਦੀ ਲੋੜ ਹੈ?

ਇਹ ਇੱਕ ਨਵਾਂ ਪ੍ਰੋਗਰਾਮ ਹੈ, ਇਸਲਈ ਅਸੀਂ ਪ੍ਰਤੀ ਭਾਈਚਾਰੇ ਵਿੱਚੋ ਘੱਟੋ-ਘੱਟ ਇੱਕ ਵਾਲੰਟੀਅਰ ਦੀ ਉਮੀਦ ਕਰ ਰਹੇ ਹਾਂ। ਜੇਕਰ ਇੱਕੋ ਭਾਈਚਾਰੇ ਵਿੱਚ ਇੱਕ ਤੋਂ ਵੱਧ ਦਿਲਚਸਪੀ ਰੱਖਣ ਵਾਲੇ ਵਿਅਕਤੀ ਹਨ, ਤਾਂ ਅਸੀਂ ਤੁਹਾਨੂੰ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਹਾਂ!

ਇਸ ਭੂਮਿਕਾ ਦੀ ਮਿਆਦ ਕੀ ਹੈ?

ਇਹ ਭੂਮਿਕਾ ਨਵੰਬਰ 2022 ਵਿੱਚ ਸ਼ੁਰੂ ਹੋਣ ਵਾਲੇ ਅਤੇ ਦਸੰਬਰ 2022 ਵਿੱਚ ਸਮਾਪਤ ਹੋਣ ਵਾਲੇ ਭਾਈਚਾਰੇ ਸਲਾਹ-ਮਸ਼ਵਰੇ ਦੇ ਚੱਕਰ ਰਾਹੀਂ ਸਰਗਰਮ ਹੈ। (ਭਵਿੱਖ ਵਿੱਚ ਕਮਿਊਨਿਟੀ ਸਲਾਹ-ਮਸ਼ਵਰੇ ਦੇ ਚੱਕਰਾਂ ਨਾਲ ਮੇਲ ਖਾਂਦਿਆਂ, MC ਰਾਜਦੂਤ ਬਣਨ ਦੇ ਹੋਰ ਮੌਕੇ ਹੋਣਗੇ।)

ਕੀ ਅੰਦੋਲਨ ਚਾਰਟਰ ਰਾਜਦੂਤਾਂ ਲਈ ਕੋਈ ਸਿਖਲਾਈ ਹੋਵੇਗੀ?

ਰਾਜਦੂਤ ਆਪਣੇ ਭਾਈਚਾਰਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਸਾਨੂੰ ਨਹੀਂ ਲੱਗਦਾ ਕਿ ਸਿਖਲਾਈ ਦੀ ਲੋੜ ਹੈ। ਹਾਲਾਂਕਿ, ਅੰਦੋਲਨ ਚਾਰਟਰ ਨੂੰ ਬਿਹਤਰ ਤਰੀਕੇ ਨਾਲ ਸਮਝਣ ਅਤੇ ਸਲਾਹ-ਮਸ਼ਵਰੇ ਦੇ ਚੱਕਰ ਕਿਵੇਂ ਕੰਮ ਕਰਨਗੇ, ਨਾਲ ਹੀ ਗਤੀਵਿਧੀਆਂ ਬਾਰੇ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਆਨ-ਬੋਰਡਿੰਗ ਗੱਲਬਾਤ ਹੋਵੇਗੀ। MC ਰਾਜਦੂਤਾਂ ਨੂੰ ਉਹਨਾਂ ਆਨ-ਬੋਰਡਿੰਗ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ! ਅਤੇ ਜੇਕਰ ਤੁਹਾਡੇ ਕੋਈ ਹੋਰ ਸਵਾਲ ਹਨ ਜਾਂ ਹੋਰ ਮਾਰਗਦਰਸ਼ਨ ਦੀ ਲੋੜ ਹੈ, ਤਾਂ ਤੁਸੀਂ ਟਾਕ ਪੇਜ 'ਤੇ ਜਾਂ strategy2030@wikimedia.org 'ਤੇ ਈਮੇਲ ਕਰਕੇ ਸੰਪਰਕ ਕਰ ਸਕਦੇ ਹੋ।

ਕੀ ਅੰਦੋਲਨ ਚਾਰਟਰ ਰਾਜਦੂਤਾਂ ਨੂੰ ਉਹਨਾਂ ਦੇ ਕੰਮ ਵਿੱਚ ਸਹਾਇਤਾ ਕਰਨ ਲਈ ਕੋਈ ਗਾਈਡਲਾਈਨ ਹੋਵੇਗੀ?

ਸੁਵਿਧਾ ਟੀਮ ਵਧੀਆ ਅਭਿਆਸ ਸੁਝਾਅ, ਅਤੇ ਗੱਲਬਾਤ ਨੂੰ ਸੰਗਠਿਤ ਕਰਨ, ਅਤੇ ਰਿਪੋਰਟ ਲਿਖਣ ਵਰਗੇ ਸੁਝਾਅ ਪ੍ਰਦਾਨ ਕਰੇਗੀ। ਇਸਦਾ ਸਮਰਥਨ ਕਰਨ ਲਈ ਟੈਂਪਲੇਟ ਪ੍ਰਦਾਨ ਕੀਤੇ ਜਾਣਗੇ। ਜੇਕਰ ਤੁਹਾਡੇ ਖ਼ਿਆਲ ਵਿੱਚ ਕੁਝ ਵੀ ਮਦਦਗਾਰ ਹੋਵੇਗਾ, ਤਾਂ ਕਿਰਪਾ ਕਰਕੇ ਸਾਨੂੰ ਟਾਕ ਪੰਨੇ 'ਤੇ ਜਾਂ strategy2030@wikimedia.org 'ਤੇ ਈਮੇਲ ਕਰਕੇ ਦੱਸੋ।

ਕੀ ਮੈਂ ਦੂਜੇ ਵਲੰਟੀਅਰਾਂ ਨਾਲ ਸਹਿਯੋਗ ਕਰ ਸਕਦਾ ਹਾਂ ਭਾਵੇਂ ਉਹ MC ਰਾਜਦੂਤ ਨਾ ਹੋਣ?

ਬਿਲਕੁਲ! ਕਿਰਪਾ ਕਰਕੇ ਉਹਨਾਂ ਨਾਲ ਤਾਲਮੇਲ ਕਰੋ, ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਕੌਣ ਕੀ ਕਰ ਰਿਹਾ ਹੈ।

ਅੰਦੋਲਨ ਚਾਰਟਰ ਗ੍ਰਾਂਟ ਪੈਕੇਜ ਕਿਵੇਂ ਕੰਮ ਕਰਦਾ ਹੈ?

ਐਮ ਸੀ ਰਾਜਦੂਤ ਗ੍ਰਾਂਟ ਪੈਕੇਜ ਇੱਕ ਸਮਰਪਿਤ ਫੰਡ ਹੈ ਜੋ ਕਿਸੇ ਵੀ ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਸਹਾਇਤਾ ਲਈ ਉਪਲਬਧ ਕਰਵਾਇਆ ਗਿਆ ਹੈ ਜੋ ਆਪਣੇ ਭਾਈਚਾਰੇ ਵਿੱਚ ਇੱਕ ਅੰਦੋਲਨ ਚਾਰਟਰ ਭਾਈਚਾਰਾ ਸਮੀਖਿਆ ਗੱਲਬਾਤ ਦਾ ਆਯੋਜਨ ਕਰਨਾ ਚਾਹੁੰਦੇ ਹਨ।

ਗ੍ਰਾਂਟ ਲਈ ਅਰਜ਼ੀ ਕਿਵੇਂ ਦੇਣੀ ਹੈ ਇਸ ਬਾਰੇ ਹੋਰ ਵੇਰਵੇ ਇੱਥੇ ਹਨ।