ਵਿਕੀਮੀਡੀਆ ਪ੍ਰੋਜੈਕਟਾਂ ਦੀ ਵਰਤੋਂ ਕਰਦੀਆਂ ਭਾਰਤੀ ਭਾਸ਼ਾਵਾਂ ਦੇ ਦਸਤਾਵੇਜ਼ਾਂ ਅਤੇ ਪੁਨਰ-ਸੁਰਜੀਤੀ ਲਈ ਮੁਲਾਂਕਣ ਦੀ ਲੋੜ/ਕਾਰਜਕਾਰੀ ਰਿਪੋਰਟ

ਜਾਣ ਪਛਾਣ

ਪ੍ਰੋਫੈਸਰ ਡੇਵਿਡ ਕ੍ਰਿਸਟਲ ਦੀ ਕਿਤਾਬ ‘ਲੈਂਗੁਏਜ ਡੈੱਥ’ ਅਨੁਸਾਰ, “ਜਦੋਂ ਭਾਸ਼ਾ ਦਾ ਸੰਚਾਰ ਟੁੱਟਦਾ ਹੈ ਤਾਂ ਭਾਸ਼ਾ ਮਰ ਜਾਂਦੀ ਹੈ। ਇਸ ਨਾਲ ਸਭ ਤੋਂ ਵੱਡਾ ਨੁਕਸਾਨ ਵਿਰਸੇ ਵਿਚੋਂ ਮਿਲਣ ਵਾਲੇ ਗਿਆਨ ਦਾ ਹੁੰਦਾ ਹੈ।” ਕਿਉਂਕਿ ਭਾਸ਼ਾ ਹੀ ਮਨੁੱਖੀ ਸਭਿਆਚਾਰ ਦੀ ਜੜ੍ਹ ਹੈ, ਇਸ ਲਈ ਇਸ ਦੀ ਦਸਤਾਵੇਜੀ ਅਤੇ ਪੁਨਰ-ਸੁਰਜੀਤੀ ਕਰਨਾ ਬੇਹੱਦ ਅਹਿਮ ਹੋ ਜਾਂਦਾ ਹੈ। ਵਿਕੀਮੀਡੀਆ ਦੇ ਪਲੈਟਫਾਰਮਾਂ ’ਤੇ ਵੀ ਵਧੇਰੇ ਭਾਰਤੀ ਭਾਸ਼ਾਵਾਂ ਹਾਲੇ ਇਨ੍ਹਾਂ ਦਾ ਹਿੱਸਾ ਨਹੀਂ ਹਨ। ਦੀਆਂ 7000 ਭਾਸ਼ਾਵਾਂ ਵਿਚੋਂ ਸਿਰਫ਼ 7% ਭਾਸ਼ਾਵਾਂ ਦੀ ਹੀ ਕੋਈ ਪ੍ਰਕਾਸ਼ਿਤ ਸਮੱਗਰੀ ਉਪਲਬਧ ਹੈ ਅਤੇ ਇਨ੍ਹਾਂ ਭਾਸ਼ਾਵਾਂ ਦਾ ਵੀ ਇਕ ਬਹੁਤ ਛੋਟਾ ਹਿੱਸਾ ਇੰਟਰਨੈੱਟ ’ਤੇ ਮਿਲਦਾ ਹੈ

ਇਹ ਖੋਜ ਕਾਰਜ ਭਾਰਤੀ ਭਾਸ਼ਾਵਾਂ ਦੀ ਵਰਤਮਾਨ ਸਥਿਤੀ ਨੂੰ ਸਮਝਣ ਦੇ ਮੰਤਵ ਨਾਲ ਸ਼ੁਰੂ ਹੋਇਆ ਅਤੇ ਨਾਲ ਇਹ ਵੀ ਜਾਨਣ ਲਈ ਕਿ ਵਿਕੀਮੀਡੀਆ ਪਲੈਟਫਾਰਮਾਂ ’ਤੇ ਇਨ੍ਹਾਂ ਭਾਸ਼ਾਵਾਂ ਦਾ ਪ੍ਰਤੀਨਿਧ ਵਧਾਉਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ। ਖੋਜ ਕਰਦਿਆਂ ਅਸੀਂ ਇਨ੍ਹਾਂ ਭਾਰਤੀ ਭਾਸ਼ਾਵਾਂ ਦੇ ਡਿਜੀਟਲੀਕਰਨ ਦੇ ਲਈ ਭਾਰਤੀ ਭਾਸ਼ਾਈ ਭਾਈਚਾਰਿਆਂ ਦੀ ਖਾਸ ਲੋੜਾਂ ਦਾ ਅਧਿਐਨ ਕੀਤਾ। ਕਿਸੇ ਭਾਸ਼ਾ ਦਾ ਡਿਜੀਟਲੀਕਰਨ ਸ਼ੁਰੂ ਕਰਨ ਤੋਂ ਪਹਿਲਾਂ ਭਾਸ਼ਾਈ ਭਾਈਚਾਰਿਆਂ ਦੀਆਂ ਜ਼ਰੂਰਤਾਂ ਨੂੰ ਸਮਝਣਾ ਅਹਿਮ ਹੁੰਦਾ ਹੈ। ਕਿਉਂਕਿ ਦੇਸੀ/ਮੂਲ ਬੁਲਾਰੇ ਹੀ ਮੁਕਤ ਸਰੋਤ (ਓਪਨ ਸੋਰਸ) ਵਾਲੇ ਭਾਸ਼ਾਈ ਡਿਜੀਟਲੀਕਰਨ ਦੀ ਮੁੱਖ ਕੜੀ ਹੋਣਗੇ, ਇਸ ਲਈ, ਅਸੀਂ ਉਨ੍ਹਾਂ ਦੀਆਂ ਲੋੜਾਂ ਨੂੰ ਸਮਝਣ ਲਈ ਉਨ੍ਹਾਂ ਦੇ ਸਰਵੇਖਣ ਅਤੇ ਉਨ੍ਹਾਂ ਨਾਲ ਗੱਲਬਾਤ ਅਤੇ ਇੰਟਰਵਿਉ ਆਯੋਜਿਤ ਕੀਤੇ ਅਤੇ ਨਾਲ ਹੀ ਇਹ ਜਾਨਣ ਲਈ ਕੋ ਉਨ੍ਹਾਂ ਨੂੰ ਭਾਸ਼ਾਵਾਂ ਦੇ ਇਸ ਡਿਜੀਟਲ ਸੰਰਖਣ ਵਾਲੇ ਦੌਰ ਵਿਚ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਲਈ ਹੋਰ ਕੀ-ਕੀ ਕੀਤਾ ਜਾ ਸਕਦਾ ਹੈ।

ਇਹ ਸਾਡੇ ਖੋਜ ਕਾਰਜ ਦਾ ਕਾਰਜਕਾਰੀ ਸਾਰ ਹੈ। Special:MyLanguage/Needs assessment for documentation and revitalization of Indic languages using Wikimedia projectsਪੂਰੀ ਰਿਪੋਰਟ ਪੜਨ ਲਈ ਇੱਥੇ ਕਲਿੱਕ ਕਰੋ

ਪ੍ਰਸੰਗ

ਅਸੀਂ ਸਰਵੇਖਣ ਅਤੇ ਇੰਟਰਵਿਊਆਂ ਰਾਹੀਂ ਇਸ ਖੋਜ ਕਾਰਜ ਬਾਬਤ ਆਂਕੜੇ ਇਕੱਤਰ ਕੀਤੇ। ਇਸ ਪ੍ਰਕਿਰਿਆ ਵਿਚ 139 ਸਰਵੇਖਣ ਅਤੇ 15 ਲੋਕਾਂ ਦੇ ਇੰਟਰਵਿਊ ਸ਼ਾਮਿਲ ਸਨ। ਸਾਡੇ ਇੰਟਰਵਿਊ ਲੈਣ ਵਾਲੇ ਅਤੇ ਸਰਵੇਖਣ ਕਰਨ ਵਾਲੇ ਤਿੰਨ ਸ਼੍ਰੇਣੀਆਂ ਵਿਚ ਵੰਡੇ ਹੋਏ ਸਨ : ਵਿਕੀਮੀਡੀਅਨ, ਦੇਸੀ/ਮੂਲ ਜ਼ੁਬਾਨ ਬੋਲਣ ਵਾਲੇ ਅਤੇ ਭਾਸ਼ਾ ਮਾਹਿਰ। ਅਸੀਂ ਮੁੱਖ ਰੂਪ ’ਤੇ ਸਰਵੇਖਣਾਂ ਵਿਚ ਬਹੁ-ਵਿਕਲਪੀ ਸਵਾਲਾਂ ਦੀ ਥਾਂ ਖੁੱਲ੍ਹੇ ਜੁਆਬਾਂ ਵਾਲੇ ਸੁਆਲਾਂ ਨੂੰ ਤਰਜੀਹ ਦੇ ਰਹੇ ਸੀ ਕਿਉਂਕਿ ਅਸੀਂ ਇਹ ਜਾਨਣਾ ਚਾਹੁੰਦੇ ਸੀ ਕਿ ਬਿਨਾਂ ਕਿਸੇ ਮਦਦ ਦੇ ਕਿਸੇ ਸੁਆਲ ਦੇ ਪੁੱਛੇ ਜਾਣ ’ਤੇ ਇਹ ਲੋਕ ਕਿਹੋ ਜਿਹੇ ਜੁਆਬ ਦੇਣਗੇ। ਜੁਆਬ ਦੇਣ ਵਾਲੇ 41 ਵੱਖ-ਵੱਖ ਭਾਸ਼ਾਵਾਂ ਤੋਂ ਸਨ। ਹਾਲਾਂਕਿ ਉਨ੍ਹਾਂ ਸਭ ਵਿਚ ਕੁਝ ਸਮਤਾਵਾਂ ਸਨ। ਮਸਲਨ, ਜ਼ਿਆਦਾਤਰ ਦੇਸੀ/ਮੂਲ ਜ਼ੁਬਾਨ ਬੋਲਣ ਵਾਲੇ, ਇੰਟਰਵਿਊ ਲੈਣ ਵਾਲੇ ਅਤੇ ਸਰਵੇਖਣ ਕਰਨ ਵਾਲੇ ਵੀ ਭਾਸ਼ਾ ਵਿਗਿਆਨ ਅਤੇ ਆਪੋ-ਆਪਣੀ ਭਾਸ਼ਾ ਦੇ ਗੁੱਝੇ ਬੁਲਾਰੇ ਸਨ। ਇਸ ਲਈ ਉਹ ਇੰਟਰਨੈਟ ’ਤੇ ਭਾਰਤੀ ਭਾਸ਼ਾਵਾਂ ਦੀ ਵੰਨ-ਸੁਵੰਨਤਾ ਦੇ ਢੂੱਕਵੇਂ ਪ੍ਰਤੀਨਿਧ ਦੀ ਲੋੜ ਅਤੇ ਮਹੱਤਤਾ ਤੋਂ ਸਚੇਤ ਸਨ।

ਇਹ ਖੋਜ ਕਾਰਜ ਅਰਧ-ਸੰਰਚਿਤ ਇੰਟਰਵਿਊਆਂ ਦੇ ਗੁਣਾਤਮਕ ਤਰੀਕੇ ਨਾਲ ਵਿਆਖਿਆਤਮਕ ਤਰੀਕੇ ਨਾਲ ਕੀਤਾ ਗਿਆ ਹੈ। ਦੁਜੈਲੀ (ਸਕੈਂਡਰੀ) ਖੋਜ ਨੂੰ ਵੀ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ ਜਿਵੇਂ ਪਹਿਲਾਂ ਤੋਂ ਹੀ ਉਪਲਬਧ ਸਮੱਗਰੀ ਦਾ ਵਿਸ਼ਲੇਸ਼ਣ। ਸਮੱਗਰੀ ਵਿਸ਼ਲੇਸ਼ਣ ਆਗਨਾਤਮਕ ਅਤੇ ਨਿਗਨਾਤਮਕ ਦੋਵੇਂ ਹਨ। ਨਿਗਨਾਤਮਕ ਵਿਸ਼ਲੇਸ਼ਣ ਜ਼ਿਆਦਾਤਰ ਇਸ ਖੋਜ ਦੇ ਸਿੱਟੇ ਅਤੇ ਸਥਾਪਨਾਵਾਂ ਵਿਚ ਦਿਖਾਈ ਦਿੰਦਾ ਹੈ। ਇੰਟਰਵਿਊਆਂ ਪਾਤਰੀਆਂ ਨੂੰ ਚੁਣਨ ਲਈ ਉਦੇਸ਼ ਆਧਾਰਿਤ ਅਤੇ ਸਨੋਬਾਲ ਸੈਂਪਲਿੰਗ ਵਿਧੀਆਂ ਦੀ ਵਰਤੋਂ ਕੀਤੀ ਹੈ। ਸ਼ੁਰੂਆਤ ਵਿਚ ਪਹਿਲਾਂ ਅਸੀਂ ਉਨ੍ਹਾਂ ਭਾਗੀਦਾਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੂੰ ਅਸੀਂ ਪਹਿਲਾਂ ਤੋਂ ਹੀ ਜਾਣਦੇ ਸੀ ਅਤੇ ਇਸ ਗੱਲਬਾਤ ਚੋਂ ਹੀ ਸਾਨੂੰ ਹੋਰ ਸੰਭਾਵਿਤ ਭਾਗੀਦਾਰਾਂ ਦੇ ਸੁਝਾਅ ਮਿਲੇ।

ਹਾਸਿਲ ਹੋਈ ਸਮਝ

ਅਸੀਂ ਦੇਖਿਆ ਹੈ ਕਿ ਦੇਸੀ ਜ਼ੁਬਾਨ ਦੇ ਬੁਲਾਰਿਆਂ (ਗੈਰ-ਵਿਕੀਮੀਡੀਅਨ) ਨੂੰ ਵਿਕੀਪੀਡੀਆ ਤੋਂ ਇਲਾਵਾ ਕਿਸੇ ਹੋਰ ਵਿਕੀਮੀਡੀਆ ਪ੍ਰਾਜੈਕਟ ਬਾਰੇ ਬਹੁਤ ਘੱਟ ਪਤਾ ਹੈ। 89% ਗੈਰ-ਵਿਕੀਮੀਡੀਅਨ ਇੰਟਰਵਿਊ ਲੈਣ ਵਾਲੇ ਵੀ ਵਿਕੀਪੀਡੀਆ ਤੋਂ ਬਿਨਾਂ ਕਿਸੇ ਹੋਰ ਵਿਕੀਮੀਡੀਆ ਪ੍ਰਾਜੈਕਟ ਬਾਰੇ ਨਹੀਂ ਜਾਣਦੇ ਸਨ। ਇਸ ਵਿੱਥ ਨੂੰ ਭਰਨ ਦੀ ਸਖ਼ਤ ਜ਼ਰੂਰਤ ਹੈ ਕਿਉਂਕਿ ਅਸੀਂ ਲੋਕਾਂ ਤੋਂ ਉਦੋਂ ਤੱਕ ਅਜਿਹੇ ਗਿਆਨ ਭੰਡਾਰਾਂ ਵਿਚ ਯੋਗਦਾਨ ਪਾਉਣ ਦੀ ਉਮੀਦ ਨਹੀਂ ਕਰ ਸਕਦੇ ਜਦੋਂ ਤੱਕ ਉਹ ਇਸ ਜਾਣਕਾਰੀ ਤੋਂ ਅਣਜਾਣ ਹਨ ਕਿ ਇਨ੍ਹਾਂ ਵੱਖ-ਵੱਖ ਵਿਕੀਮੀਡੀਆ ਪ੍ਰਾਜੈਕਟਾਂ ਵਿਚ ਯੋਗਦਾਨ ਕਿਸ ਤਰ੍ਹਾਂ ਪਾਈਦਾ ਹੈ।

ਵਿਕੀਮੀਡੀਆ ਰਿਪੋਰਟ ਦੀ ਪਾਠਗਤਤਾ ਦਾ ਆਧਾਰ ਸਰਵੇਖਣ ਅਤੇ ਇੰਟਰਵਿਊ ਦੇਣ ਵਾਲਿਆਂ ਭਾਗੀਦਾਰਾਂ ਦੇ ਜੁਆਬ ਹਨ। ਉਹ ਵਿਕੀਮੀਡੀਆ ਕਾਮਨਜ਼ ਤੋਂ ਆਡੀਓ-ਵੀਡੀਓ ਸਮੱਗਰੀ ਨੂੰ ਹਟਾਉਣ ਦੇ ਕਾਰਨਾਂ ਅਤੇ ਉਨ੍ਹਾਂ ਸਭਿਆਚਾਰਾਂ ਪ੍ਰਤੀ ਆਪਣੀ ਅਸਪਸ਼ਟ ਸਮਝ ਬਾਰੇ ਗੱਲ ਕਰਦੇ ਹਨ ਜਿੱਥੇ ਮੌਖਿਕ ਸੰਚਾਰ ਵਾਸਤੇ ਵਧੇਰੇ ਵਰਤੋਂ ਬੋਲੀ ਦੀ ਹੀ ਹੁੰਦੀ ਹੈ। ਕਿਉਂਕਿ ਇਹ ਕੁਝ ਅਜਿਹੇ ਮੁੱਦੇ ਹਨ ਜਿਹੜੇ ਭਾਸ਼ਾਈ ਅਤੇ ਸਭਿਆਚਾਰਕ ਸਮਾਵੇਸ਼ਤਾ ਨੂੰ ਔਖਾ ਕਰਦੇ ਹਨ। ਵਿਕੀਪੀਡੀਆ ਦੇ ਪ੍ਰਤੀ ਝੁਕਾਅ ਕਾਰਨ ਹੋਰ ਵਿਕੀਮੀਡੀਆ ਪ੍ਰਾਜੈਕਟਾਂ ਦੇ ਮਹੱਤਵ ਅਤੇ ਡਿਜੀਟਲ ਸੰਰਖਣ ਲਈ ਮਾਧਿਅਮਾਂ ਦੇ ਰੂਪ ਵਿਚ ਉਨ੍ਹਾਂ ਦੀ ਸਮਰੱਥਾ ਨੂੰ ਘੱਟ ਕਰਕੇ ਦੇਖਿਆ ਜਾ ਰਿਹਾ ਹੈ। ਵਿਕੀਪੀਡੀਆ ਬਾਰੇ ਮਿਲਦਾ ਇਹ ਵੱਧ ਝੁਕਾਅ ਇਸ ਦੀ ਬ੍ਰਾਂਡ ਕੀਮਤ ਤੋਂ ਆਂਕਿਆ ਜਾ ਸਕਦਾ ਹੈ।

ਕਰੀਬ 70% ਗੈਰ-ਵਿਕੀਮੀਡੀਅਨ ਸਰਵੇਖਣ ਦਾ ਜੁਆਬ ਦੇਣ ਵਾਲਿਆਂ ਨੇ ਡਿਜੀਟਲ ਰੂਪ ਵਿਚ ਯੋਗਦਾਨ ਦੇਣ ਲਈ ਆਪਣੀ ਭਾਸ਼ਾ ਵਿਚ ਹੀ ਲੋਕ ਗੀਤਾਂ ਅਤੇ ਲੋਕ ਕਹਾਣੀਆਂ ਨੂੰ ਰਿਕਾਰਡ ਕਰਨ ਨੂੰ ਵਧੇਰੇ ਤਰਜੀਹ ਦਿੱਤੀ। ਕਈ ਇੰਟਰਵਿਊ ਦੇਣ ਵਾਲਿਆਂ ਨੇ ਲੋਕ ਸਭਿਆਚਾਰ ਦੇ ਆਡੀਓ-ਵੀਡੀਓ ਰਿਕਾਰਡਿੰਗਾਂ/ਦਸਤਾਵੇਜੀਕਰਨ ਦੀ ਲੋੜ ਬਾਰੇ ਗੱਲ ਕੀਤੀ। ਮਸਲਨ, ਬੋਡੋ ਅਤੇ ਬ੍ਰਜ ਭਾਸ਼ਾ ਦੇ ਮੂਲ ਬੁਲਾਰਿਆਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੀ ਭਾਸ਼ਾ ਵਿਚ ਮੌਖਿਕ ਸਭਿਆਚਾਰ ਬੜੀ ਤੀਬਰ ਗਤੀ ਨਾਲ ਅਲੋਪ ਹੋ ਰਿਹਾ ਹੈ। ਇਸ ਲਈ ਉਸ ਦੀ ਸੰਭਾਲ ਬੇਹੱਦ ਲੋੜੀਂਦੀ ਹੈ।

ਬ੍ਰਜ ਭਾਸ਼ੀ ਪ੍ਰਮੋਦ ਰਾਠੌੜ ਕਹਿੰਦੇ ਹਨ, “ਪੇਂਡੂ ਖੇਤਰਾਂ ਵਿਚ ਗਾਏ ਜਾਣ ਵਾਲੇ ਬ੍ਰਜ ਲੋਕਗੀਤਾਂ ਦੀਆਂ ਕਿਸਮਾਂ - ਸੁਦਾਸ, ਲੰਗੁਰਿਆ, ਆਲਹਾ, ਰਸਿਆ, ਮਲਹਾਰ, ਫਾਗ ਆਦਿ ਦੀ ਡਿਜੀਟਲ ਪਲੈਟਾਰਮਾਂ ’ਤੇ ਕੋਈ ਸਮੱਗਰੀ ਉਪਲਬਧ ਨਹੀਂ ਹੈ। ਜਿਵੇਂ-ਜਿਵੇਂ ਲੋਕ ਸ਼ਹਿਰੀ ਖੇਤਰਾਂ ਵੱਲ ਕੂਚ ਕਰ ਰਹੇ ਹਨ, ਗੀਤਾਂ ਦੇ ਇਹ ਰੂਪ ਖਤਮ ਹੁੰਦੇ ਜਾ ਰਹੇ ਹਨ। ਕਿਉਂਕਿ ਹੁਣ ਕੋਈ ਇਨ੍ਹਾਂ ਨੂੰ ਗਾਉਂਦਾ ਨਹੀਂ।”

ਭਾਸ਼ਾ ਵਿਦਵਾਨ ਬਿਦਿਸ਼ਾ ਭੱਟਾਚਾਰਜੀ ਨੇ ਆਪਣੇ ਨਿਬੰਧ ‘ਰੋਲ ਆਫ ਓਰਲ ਟ੍ਰੇਡੀਸ਼ਨ ਟੂ ਸੇਵ ਲੈਂਗੁਏਜ ਐਂਡ ਕਲਚਰਲ ਇੰਜੇਂਡਰਮੈਂਟ’ ਵਿਚ ਕਿਹਾ ਹੈ, “ਮੌਖਿਕ ਪਰੰਪਰਾ ਸਭਿਆਚਾਰਕ ਵਿਰਾਸਤ ਨੂੰ ਬਚਾਉਣ ਜੋਗਾ ਇਕ ਬਹੁਤ ਵੱਡਾ ਸਰੋਤ ਹੈ ਅਤੇ ਇਹ ਲੋਕਾਂ ਦੀ ਭਾਸ਼ਾਈ ਅਭਿਵਿਅਕਤੀ ਅਤੇ ਭਾਸ਼ਾਈ ਵੰਨ-ਸੁਵੰਨਤਾ ਦੇ ਮਾਧਿਅਮ ਰਾਹੀਂ ਉਜਾਗਰ ਹੁੰਦੀ ਹੈ।”

ਸਿਫਾਰਿਸ਼ਾਂ

  1. ਪਾਠ-ਕੇਂਦਰਵਾਦ ਤੋਂ ਬਾਹਰ ਨਿਕਲਣਾ ਅਤੇ ਵਿਕੀਮੀਡੀਆ ਪ੍ਰਾਜੈਕਟਾਂ ਦਾ ਨਵੇਂ ਰੂਪ ਵਿਚ ਵਰਤੋਂ ਕਰਨਾ : ਸਿਰਫ਼ 40% ਵਿਕੀਮੀਡੀਅਨਾਂ ਨੇ ਇਹ ਕਿਹਾ ਕਿ ਮੌਖਿਕ ਸਭਿਆਚਾਰ ਦੇ ਡਿਜੀਟਲੀਕਰਨ ਲਈ ਵਿਕੀਮੀਡੀਆ ਦੇ ਸਾਥੀ ਪ੍ਰਾਜੈਕਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
  2. ਮੌਖਿਕ ਸਭਿਆਚਾਰ ਬਣਾਉਣ ਵਾਲਿਆਂ ਲਈ ਨਾਗਰਿਕ ਪੁਰਾਲੇਖਾਰਥੀਆਂ ਨੂੰ ਹੱਲਾਸ਼ੇਰੀ ਦੇਣੀ ਪਵੇਗੀ : ਇਸ ਖੋਜ ਕਾਰਜ ਵਿਚ ਮੌਖਿਕ ਸਭਿਆਚਾਰ ਅਤੇ ਭਾਸ਼ਾਈ ਸਮੱਗਰੀ ਦੇ ਮਹੱਤਵ ਨੂੰ ਸਥਾਪਿਤ ਕੀਤਾ। ਹੁਣ ਅਗਲਾ ਕਦਮ ਅਜਿਹੀ ਸਮੱਗਰੀ ਦੀ ਸਿਰਜਣਾ ਨੂੰ ਅੱਗੇ ਵਧਾਉਣਾ ਹੈ। ਇਕ ਹੀ ਭਾਈਚਾਰੇ ਜਾਂ ਖੇਤਰ ਦੇ ਨਾਗਰਿਕ ਪੁਰਾਲੇਖਾਰਥੀ ਭਾਸ਼ਾ ਦੀ ਮੌਖਿਕਤਾ ਨੂੰ ਚੰਗੀ ਤਰ੍ਹਾਂ ਫੜ ਸਕਦੇ ਹਨ। 1947 ਪਾਰਟੀਸ਼ਨ ਆਰਕਾਈਵ ਨੇ ਵਿਅਕਤੀਆਂ ਨੂੰ ਸਫਲਤਾਪੂਰਵਕ ਸਿੱਖਿਅਤ ਕੀਤਾ ਹੈ ਅਤੇ 10,000 ਤੋਂ ਵੱਧ ਮੌਖਿਕ ਇਤਿਹਾਸਕਾਰੀਆਂ ਇਕੱਤਰ ਕੀਤੀਆਂ ਹਨ। ਇਸ ਪ੍ਰਸੰਗ ਵਿਚ ਰੀਡਿੰਗ ਵਿਕੀਪੀਡੀਆ ਇਨ ਕਲਾਸਰੂਮ ਜਿਹਾ ਪ੍ਰੋਗਰਾਮ ਵੀ ਲਾਹੇਵੰਦ ਹੋ ਸਕਦਾ ਹੈ।
  3. ਦਿੱਤੀਆਂ ਗਈਆਂ ਭਾਸ਼ਾਵਾਂ ਦੇ ਲਈ ਪ੍ਰਸੰਗਿਕ ਮੌਖਿਕ ਸਭਿਆਚਾਰ ਦਾ ਨਿਰਮਾਣ : ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਮੌਖਿਕ ਸਭਿਆਚਾਰ ਜਿਵੇਂ ਲੋਕ ਗੀਤ ਆਦਿ ਤੇਜੀ ਨਾਲ ਅਲੋਪ ਹੋ ਰਹੇ ਹਨ। ਮੌਖਿਕ ਸਭਿਆਚਾਰ ਟਰਾਂਸਕ੍ਰਿਪਸ਼ਨ ਟੂਲਕਿਟ ਮੌਖਿਕ ਸਭਿਆਚਾਰ ਸਮੱਗਰੀ ਦੇ ਦਸਤਾਵੇਜੀਕਰਨ ਲਈ ਵਿਕੀਮੀਡੀਆ ਕਾਮਨਜ਼ ਅਤੇ ਵਿਕੀਸਰੋਤ ਦੀ ਵਰਤੋਂ ਕਰਨ ਅਤੇ ਇਸ ਦੇ ਟੈਕਸਟ ਰੂਪ ਵਿਚ ਪ੍ਰਤੀਨਿਧ ਕਰਵਾਉਣ ਲਈ ਮਦਦ ਕਰਦਾ ਹੈ। ਹਾਲਾਂਕਿ ਤਕਨੀਕੀ ਬੁਨਿਆਦੀ ਢਾਂਚੇ ਵਿਚ ਵੱਡੇ ਸੁਧਾਰ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣ ਲਈ ਮਦਦ ਮਿਲੇਗੀ ਅਤੇ ਪਲੈਟਫਾਰਮਾਂ ਵਿਚਲੀ ਵਿੱਥ ਕੁਝ ਘਟੇਗੀ।
  4. ਚਾਹਵਾਨ ਸੱਜਣਾਂ ਨੂੰ ਲੋੜ ਅਨੁਸਾਰ ਮਦਦ ਮੁਹੱਈਆ ਕਰਵਾਉਣਾ : ਇਸ ਲਈ ਕੁਝ ਰਾਸਤੇ ਤੈਅ ਕੀਤੇ ਗਏ ਹਨ। ਇੰਟਰਨੈਟ, ਯੰਤਰ ਅਤੇ ਸਲਾਹ ਰਾਹੀਂ ਵਿਅਕਤੀਆਂ ਅਤੇ ਭਾਈਚਾਰਿਆਂ ਦੀ ਮਦਦ ਕਰਨਾ। ਰਾਇਜ਼ਿੰਗ ਵਾਇਸਿਜ਼ ਦੇ ਨਿਰਦੇਸ਼ਕ ਐਡੀ ਅਵਿਲਾ ਕਹਿੰਦੇ ਹਨ, “ਭਾਵੇਂ ਕਿਸੇ ਵੀ ਭਾਸ਼ਾ ਵਿਚ ਮੌਜੂਦ ਕਾਰਕੁੰਨ ਨਾ ਹੋਣ, ਦੂਜੀ ਭਾਸ਼ਾ ਦੇ ਕਾਰਕੁੰਨਾਂ ਦੇ ਵਿਚਕਾਰ ਅੰਤਰ-ਭਾਸ਼ਾਈ, ਅੰਤਰ-ਖੇਤਰੀ ਸਲਾਹ-ਮਸ਼ਵਰੇ ਕਰਨ ਦੇ ਮੌਕੇ ਇਸ ਵਿਚ ਰੂਚੀ ਰੱਖਣ ਵਾਲੇ ਵਿਅਕਤੀਆਂ ਨੂੰ ਸੇਧ ਦੇ ਸਕਦੇ ਹਨ ਅਤੇ ਪ੍ਰੇਰਿਤ ਕਰ ਸਕਦੇ ਹਨ।” ਵਿਕੀਮੀਡਆ ਦੇ ਪ੍ਰਸੰਗ ਵਿਚ ਉਹ ਕਹਿੰਦੇ ਹਨ,

“ਵਿਕੀਮੀਡੀਆ ਪ੍ਰਾਜੈਕਟਾਂ ਦੇ ਸੰਦਰਭ ਵਿਚ ਉਨ੍ਹਾਂ ਲੋਕਾਂ ਲਈ ਇਨ੍ਹਾਂ ਨੀਤੀਆਂ ਨੂੰ ਸਮਝਣਾ ਮੁਸ਼ਕਿਲ ਹੋ ਸਕਦਾ ਹੈ ਜਿਹੜੇ ਇਨ੍ਹਾਂ ਤੋਂ ਜਾਣੂ ਨਹੀਂ ਹਨ। ਪਰ ਸਲਾਹ ਦੇਣ ਵਾਲਾ ਮਾਡਲ ਵਿਸ਼ੇਸ਼ ਰੂਪ ਵਿਚ ਇਕ ਹੀ ਭਾਸ਼ਾਈ ਭਾਈਚਾਰੇ ਨੂੰ ਸਮਝਦਿਆਂ ਉਸ ਦੀਆਂ ਦਿੱਕਤਾਂ ਨੂੰ ਦੂਰ ਕਰਨ ਵਿਚ ਮਦਦ ਕਰ ਸਕਦਾ ਹੈ। ਮੈਂ ਉਦਾਹਰਨ ਦੇਖੇ ਹਨ ਕਿ ਕਿਸ ਤਰ੍ਹਾਂ ਭਾਈਚਾਰੇ ਆਪਣੇ ਸਥਾਨਕ ਪ੍ਰਸੰਗ ਅਤੁ ਗਿਆਨ ਸਾਂਝਾ ਕਰਨ ਦੇ ਆਪਣੇ ਵਿਚਾਰ ਸਦਕਾ ਵਿਕੀਮੀਡੀਆ ਪ੍ਰਾਜੈਕਟਾਂ ਨੂੰ ਅਪਣਾ ਰਹੇ ਹਨ।”