ਅੰਦੋਲਨ ਚਾਰਟਰ/ਖਰੜਾ ਕਮੇਟੀ
'ਮੂਵਮੈਂਟ ਚਾਰਟਰ ਕਮੇਟੀ' ਇਕ ਪ੍ਰਸਤਾਵਿਤ ਸੰਸਥਾ ਹੈ ਜਿਸ ਵਿਚ ਤਿੰਨ ਹਿੱਸੇਦਾਰ ਸਮੂਹਾਂ ਦੀ ਨੁਮਾਇੰਦਗੀ ਕੀਤੀ ਗਈ ਹੈ, ਜੋ ਕਿ ਅੰਤਰਿਮ ਗਲੋਬਲ ਕੌਂਸਲ ਦੀ ਇਕ ਛੋਟੀ ਅਤੇ ਜ਼ਿਆਦਾ ਕੇਂਦ੍ਰਿਤ ਧਾਰਨਾ ਹੋਵੇਗੀ ਜਿਸ ਦਾ ਕੰਮ ਸਿਰਫ਼ [[[Special:MyLanguage/Movement Charter|ਮੁਵਮੈਂਟ ਚਾਰਟਰ]] ਦਾ ਖਰੜਾ ਤਿਆਰ ਕਰਨਾ ਹੈ।
ਵਿਚਾਰ ਇਹ ਹੈ ਕਿ ਚੀਜ਼ਾਂ ਨੂੰ ਮੁਕਾਬਲਤਨ ਛੋਟੇ ਢੁੱਕਵੇਂ ਕਦਮਾਂ ਵਿੱਚ ਤੇਜ਼ੀ ਨਾਲ ਕਰਨਾ। ਇਸ ਲਈ, ਇਹ ਭਵਿੱਖ ਦੇ ਗਲੋਬਲ ਕੌਂਸਲ ਨਾਲ ਮੇਲ ਨਹੀਂ ਖਾਂਦਾ, ਜਿਸਦਾ ਸਕੋਪ ਅਤੇ ਸ਼ਕਤੀ ਅਤੇ ਮੈਂਬਰਸ਼ਿਪ ਦਾ ਆਕਾਰ ਹੋਰ ਜ਼ਿਆਦਾ ਵੱਡਾ ਹੋਵੇਗਾ।
ਤਿੰਨ ਹਿੱਸੇਦਾਰ ਸੰਗਠਨ
ਤਿੰਨ ਹਿੱਸੇਦਾਰ ਗਰੁੱਪ ਮੁੱਖ ਹਨ ਅਤੇ ਪ੍ਰਤੀਨਿਧਤਾ ਦੇ ਵੱਖ-ਵੱਖ ਢੁੱਕਵੇਂ ਤਰੀਕੇ ਹੋ ਸਕਦੇ ਹਨ:
- ਸਾਰੇ ਸਹਿਯੋਗੀਆਂ ਦੁਆਰਾ ਇਕੱਠੇ ਚੁਣੇ ਗਏ ਮੈਂਬਰ
- ਵਿਧੀ: ਇੱਕ ਰਸਮੀ ਏ.ਐਸ.ਬੀ.ਐਸ.-ਵਰਗੇ ਚੋਣ ਦੀ ਬਜਾਏ ਮੇਲਿੰਗ ਸੂਚੀਆਂ (ਸਾਰੇ-ਐਫਲਿਏਟਾਂ) ਅਤੇ ਕਾਨਫਰੰਸ ਕਾਲਾਂ (ਐਸ.ਡਬਲਿਓ.ਏ.ਐਨ.) 'ਤੇ ਸਹਿਮਤੀ ਨਾਲ ਚਰਚਾ ਦੁਆਰਾ ਹੋ ਸਕਦਾ ਹੈ।
- ਮੈਟਾ 'ਤੇ ਭਾਈਚਾਰੇ ਦੁਆਰਾ ਸਿੱਧੇ ਤੌਰ 'ਤੇ ਚੁਣੇ ਗਏ ਮੈਂਬਰ
- ਵਿਧੀ: ਸੁਰੱਖਿਅਤ ਚੋਣਾਂ ਦੀ ਬਜਾਏ ਸਟੇਵਰਡ-ਵਰਗੇ ਚੋਣ ਟੈਂਪਲੇਟਾਂ ਰਾਹੀਂ ਸਿੱਧੇ ਮੈਟਾ 'ਤੇ ਹੋ ਸਕਦਾ ਹੈ।
- ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਨਿਯੁਕਤ ਕੀਤੇ ਗਏ ਮੈਂਬਰ
- ਵਿਧੀ: ਵਿਕੀਮੀਡੀਆ ਫਾਉਂਡੇਸ਼ਨ ਲਈ ਜੋ ਵੀ ਢੁਕਵਾਂ ਹੈ, ਚੁਣੇ ਗਏ ਮੈਂਬਰ ਬੋਰਡ, ਸਟਾਫ ਜਾਂ ਹੋਰ ਹੋ ਸਕਦੇ ਹਨ
ਪ੍ਰਮਾਣੀਕਰਨ ਅਤੇ ਖੁੱਲੇ ਸਵਾਲ
7-7-7 ਕਮੇਟੀ ਲਈ ਨਾਮਜ਼ਦਗੀ ਪ੍ਰਸਤਾਵ ਲਈ ਮਈ ਤੱਕ ਚੁਣਿਆ ਜਾਣਾ ਹੈ ਪਰ ਨਿਯਮ ਅਤੇ ਵੰਡ ਲਚਕਦਾਰ ਹੋਣੀ ਚਾਹੀਦੀ ਹੈ ਅਤੇ ਅਗਲੀ ਗੱਲਬਾਤ ਦਾ ਵਿਸ਼ਾ ਹੋਣਾ ਚਾਹੀਦਾ ਹੈ।
ਇੱਕ ਜਾਂ ਦੋ ਮਹੀਨਿਆਂ ਦੀ ਸਹਿਯੋਗੀ ਲਿਖਤ ਤੋਂ ਬਾਅਦ, ਟੈਕਸਟ ਨੂੰ ਫਿਰ ਵੱਖ-ਵੱਖ ਲੇਖਾਂ ਦੀ ਸਹੀ ਪੁਸ਼ਟੀ (ਅਤੇ ਸੋਧ) ਲਈ ਮੈਟਾ 'ਤੇ ਕਮਿਊਨਿਟੀ ਨੂੰ ਸੌਂਪਿਆ ਜਾਵੇਗਾ।