ਵਿਕੀਮੀਡੀਆ ਫਾਉਂਡੇਸ਼ਨ ਬੋਰਡ ਆਫ ਟਰੱਸਟੀ

This page is a translated version of the page Wikimedia Foundation Board of Trustees/Overview and the translation is 94% complete.
Outdated translations are marked like this.

ਵਿਕੀਮੀਡੀਆ ਫਾਉਂਡੇਸ਼ਨ
ਬੋਰਡ ਆਫ ਟਰੱਸਟੀ


ਕੀ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਵਿਕੀਪੀਡੀਆ ਤੇ ਆਪਣੇ ਮਨਪਸੰਦ ਲੇਖ ਨੂੰ ਪੜ੍ਹ ਰਹੇ ਹੁੰਦੇ ਹੋ, ਉਦੋਂ ਹਜ਼ਾਰਾਂ ਲੋਕ ਮੁਫਤ ਗਿਆਨ ਨੂੰ ਮੁਫਤ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਹੁੰਦੇ ਹਨ?

ਵਿਸ਼ਵ ਭਰ ਵਿੱਚ ਲੋਕਾਂ ਦੀ ਇਕ ਅਜਿਹੀ ਸ਼ਾਨਦਾਕ ਕਮਿਉਨਿਟੀ ਹੈ ਜੋ ਵਿਕੀਪੀਡੀਆ, ਵਿਕੀਡੇਟਾ, ਵਿਕੀਸੋਰਸ ਆਦਿ ਵਰਗੇ ਮਹਾਨ ਪ੍ਰੋਜੈਕਟ ਬਣਾਉਂਦੇ ਹਨ।

ਵਿਕੀਮੀਡੀਆ ਫਾਉਂਡੇਸ਼ਨ ਉਨ੍ਹਾਂ ਨੂੰ ਇਹ ਕੰਮ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ। ਉਹ ਤਕਨੀਕੀ ਬੁਨਿਆਦੀ ਢਾਂਚੇ, ਕਾਨੂੰਨੀ ਚੁਣੌਤੀਆਂ ਅਤੇ ਕੰਮ ਕਾਜ ਦੇ ਵੱਧ ਰਹੇ ਦੁੱਖ-ਦਰਦਾਂ ਦਾ ਧਿਆਨ ਰੱਖਦੇ ਹਨ.

ਵਿਕੀਮੀਡੀਆ ਫਾਉਂਡੇਸ਼ਨ ਦਾ ਵਿਕੀਮੀਡੀਆ ਫਾਉਂਡੇਸ਼ਨ ਦੇ ਕਾਰਜਾਂ ਦੀ ਨਿਗਰਾਨੀ ਕਰਨ ਲਈ ਬੋਰਡ ਆਫ ਟਰੱਸਟੀ ਹੈ। ਟਰੱਸਟੀਆਂ ਦੀ ਥੋੜੀ ਚੋਣ ਕਮਿਉਨਿਟੀ ਪ੍ਰਕਿਰਿਆਵਾਂ ਦੁਆਰਾ ਅਤੇ ਥੋੜੀ ਬੋਰਡ ਦੁਆਰਾ ਸਿੱਧੇ ਹੀ ਕੀਤੀ ਜਾਂਦੀ ਹੈ।

ਬੋਰਡ ਵਿੱਚ 16 ਸੀਟਾਂ ਹਨ:
8 ਕਮਿਉਨਿਟੀ ਅਤੇ ਸਹਿਬੱਧ (ਐਫੀਲੀਏਟ) ਸੀਟਾਂ,
7 ਬੋਰਡ ਦੁਆਰਾ ਚੁਣੀਆਂ ਗਈਆਂ ਸੀਟਾਂ,
1 ਬਾਨੀ ਸੀਟ।

ਹਰੇਕ ਟਰੱਸਟੀ ਤਿੰਨ ਸਾਲਾਂ ਦੀ ਸਮੇਂ ਮਿਆਦ ਲਈ ਆਪਣੀਆਂ ਸੇਵਾਵਾਂ ਦਿੰਦਾ ਹੈ।


ਬੋਰਡ ਦੁਆਰਾ ਚੁਣੇ ਗਏ ਟਰੱਸਟੀਆਂ ਦੀ ਚੋਣ ਇਕ ਵੈਸ਼ਵਿਕ ਖੋਜ ਪ੍ਰਕਿਰਿਆ ਦੁਆਰਾ ਕੀਤੀ ਜਾਂਦੀ ਹੈ। ਉਹ ਤਦੋਂ ਬੋਰਡ ਵਿੱਚ ਸ਼ਾਮਲ ਹੋ ਜਾਂਦੇ ਹਨ ਜਦੋਂ ਇਕ ਵਾਰ ਬੋਰਡ ਆਫ਼ ਟਰੱਸਟੀਜ਼ ਅਤੇ ਉਮੀਦਵਾਰ ਸੰਤੁਸ਼ਟ ਹੋ ਜਾਂਦੇ ਹਨ ਕਿ ਉਹ ਇੱਕ ਦੂਜੇ ਲਈ ਅਨੁਕੂਲ ਹਨ।

ਵਿਕੀਮੀਡੀਆ ਕਮਿਉਨਿਟੀ ਕੋਲ ਕਮਿਉਨਿਟੀ ਦੇ ਟਰੱਸਟੀਆਂ ਨੂੰ ਵੋਟ ਪਾਉਣ ਦਾ ਮੌਕਾ ਹੁੰਦਾ ਹੈ। ਇਹ ਇੱਕ ਟੀਮ ਵਜੋਂ ਬੋਰਡ ਦੀ ਨੁਮਾਇੰਦਗੀ, ਭਿੰਨਤਾ ਅਤੇ ਮਹਾਰਤ ਵਿੱਚ ਸੁਧਾਰ ਕਰਨ ਦਾ ਇੱਕ ਮੌਕਾ ਹੁੰਦਾ ਹੈ।


ਟਰੱਸਟੀ ਆਪਣੇ ਕੰਮ ਲਈ ਪ੍ਰਤੀ ਸਾਲ 150 ਘੰਟੇ ਦੀ ਪ੍ਰਤੀਬੱਧਤਾ ਦਰਸਾਉਂਦੇ ਹਨ। ਉਹ ਬੋਰਡ ਦੀ ਕਮੇਟੀਆਂ ਵਿੱਚੋਂ ਘੱਟ ਤੋਂ ਘੱਟ ਇਕ ਕਮੇਟੀ ਵਿੱਚ ਸੇਵਾ ਕਰਦੇ ਹਨ। ਇਨ੍ਹਾਂ ਕਮੇਟੀਆਂ ਵਿੱਚ ਬੋਰਡ ਗਵਰਨੈਂਸ, ਆਡਿਟ, ਮਨੁੱਖੀ ਸਰੋਤ, ਉਤਪਾਦ, ਵਿਸ਼ੇਸ਼ ਪ੍ਰਾਜੈਕਟ ਅਤੇ ਕਮਿਉਨਿਟੀ ਦੇ ਮਾਮਲੇ ਸ਼ਾਮਲ ਹੁੰਦੇ ਹਨ।
ਮੀਟਿੰਗ ਦੇ ਮਿੰਟ ਜੋ ਜਨਤਕ ਤੌਰ ਤੇ ਉਪਲਬਧ ਹੁੰਦੇ ਹਨ, ਉਨ੍ਹਾਂ ਨੂੰ ਫਾਉਂਡੇਸ਼ਨ ਵਿਕੀ ਦੇ ਮੀਟਿੰਗ ਦੇ ਪੇਜਾਂ ਜਾਂ ਕਮਿਉਨਿਟੀ ਦੇ ਪੇਜਾਂ ਤੇ ਪੋਸਟ ਕੀਤਾ ਜਾਵੇਗਾ।