Punjabi Wikimedians/Monthly Community Meeting/2023/February
Punjabi Community's monthly meetings and community discussions were happening in online mode only from the last year and in the last meeting, we decided to do it in in-person. For it, we have planned to do an one-day event.
Event Details
edit- Date and Time : 23 February 2023
- Organizers : Gaurav Jhammat and Nitesh Gill
- Estimated Budget : 17000 INR
- Actual Spent : 6306 INR
- Funding Agency : CIS-A2K
Documentation
edit- Village Pump Notification : Link
- Etherpad Link :
Attendees
editAgendas to be Discussed
edit- Planning about Punjabi Wikipedia Anniversary
- Discussion about upcoming wiki events which can be planned to celebrate Punjabi Wikipedia Anniversary
- Punjabi Wikimedians Special Lecture Series
- Discussion about Wikidata Advance Training if community needs
- Discussion about ongoing project 'Digitalizating Punjabi Manuscripts'
- Special Efforts needed to improve Wikipedia Editors and Articles Count
- Collaboration with Western Punjabi Wikipedia and Saraiki Wikipedia (Discussion)
Meeting Notes
edit- ਨਿਤੇਸ਼ ਗਿੱਲ ਨੇ ਪੰਜਾਬੀ ਭਾਈਚਾਰੇ ਨੂੰ ਪੰਜਾਬੀ ਵਿਕੀ ਦੀ ਆਉਂਦੀ ਵਰ੍ਹੇਗੰਢ ਬਾਰੇ ਜਾਣੂ ਕਰਵਾਇਆ। ਉਨ੍ਹਾਂ ਇਸ ਮੌਕੇ ਇਸ ਮੌਕੇ ਭਾਈਚਾਰੇ ਨੂੰ ਜਾਣਕਾਰੀ ਦਿੱਤੀ ਕਿ ਪੰਜਾਬੀ ਵਿਕੀ 'ਤੇ ਇਸ ਸਮੇਂ ਮੌਜੂਦਾ ਲੇਖਾਂ ਦੀ ਗਿਣਤੀ ਚਾਲੀ ਹਜ਼ਾਰ ਦੇ ਕਰੀਬ ਹੈ ਅਤੇ ਇਸ ਵਰੇਗੰਢ ਦੇ ਮੌਕੇ ਤੱਕ ਉਨ੍ਹਾਂ ਇਸ ਗਿਣਤੀ ਨੂੰ ਪੰਜਾਹ ਹਜ਼ਾਰ ਤੱਕ ਪਹੁੰਚਾਉਣ ਦਾ ਨਿਸ਼ਚਾ ਪ੍ਰਗਟਾਇਆ। ਸਮੂਹ ਦੀ ਸਰਬਸੰਮਤੀ ਨਾਲ ਇਸ ਮੁਹਿੰਮ ਦਾ ਨਾਂ ਮਿਸ਼ਨ 50000 ਰੱਖਿਆ ਗਿਆ ਹੈ। ਉਨ੍ਹਾਂ ਭਾਈਚਾਰੇ ਦੀ ਇਸ ਬੈਠਕ ਵਿਚ ਸ਼ਾਮਿਲ ਨਵੇਂ ਤੇ ਪੁਰਾਣੇ ਸਾਰੇ ਵਰਤੋਂਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਦੇਣ।
- ਔਰਤ ਕੌਮਾਂਤਰੀ ਦਿਹਾੜੇ ਮੌਕੇ ਭਾਈਚਾਰੇ ਵਿਚ ਚੱਲ ਰਹੇ ਫੈਮਨਿਜ਼ਮ ਐਂਡ ਫੋਲਕਲੋਰ ਵਿਚ ਯੋਗਦਾਨ ਪਾਉਣ ਦੀ ਗੁਜ਼ਾਰਿਸ਼ ਕੀਤੀ। ਗੌਰਵ ਝੰਮਰ ਨੇ ਭਾਈਚਾਰੇ ਨੂੰ ਇਸ ਸੂਚਨਾ ਤੋਂ ਜਾਣੂ ਕਰਵਾਇਆ ਕਿ ਹਰ ਵਾਰ ਕਰਵਾਏ ਜਾਣ ਵਾਲੇ ਵੂਮਨ ਵੀਕ ਦੀ ਇਸ ਵਾਰ ਦੀ ਵਿੱਤੀ ਮਦਦ ਫਾਉਂਡੇਸ਼ਨ ਪਾਸੋਂ ਮੰਗੀ ਗਈ ਸੀ ਪਰ ਉਨ੍ਹਾਂ ਇਹ ਸੁਝਾਇਆ ਕਿ ਸਾਨੂੰ ਇਹ ਇਵੈਂਟ ਮਈ ਜਾਂ ਉਸ ਤੋਂ ਮਗਰੋਂ ਕਰਨਾ ਪਵੇਗਾ ਤਾਂ ਕਿ ਗਰਾਂਟ ਦਾ ਪ੍ਰਸਤਾਵ ਵਿਚਾਰਿਆ ਜਾ ਸਕੇ। ਇਸ ਲਈ ਇਹ ਪ੍ਰਸਤਾਵ ਵਾਪਿਸ ਲੈ ਲਿਆ ਗਿਆ ਹੈ।
- ਮਿਸ਼ਨ 50ਹਜ਼ਾਰ ਵਿਚ ਪੈ ਰਹੇ ਯੋਗਦਾਨ ਨੂੰ ਇਕ ਥਾਂ ਸੰਜੋਣ ਲਈ ਬੈਠਕ ਵਿਚ ਇਹ ਵਿਚਾਰ ਸੁਝਾਇਆ ਗਿਆ ਕਿ ਇਕ ਵੱਖਰੀ ਤੇ ਨਵੀਂ ਸ਼੍ਰੇਣੀ ਬਣਾਈ ਜਾ ਸਕਦੀ ਹੈ ਜਿਸ ਨੂੰ ਇਸ ਦੌਰਾਨ ਬਣਨ ਵਾਲੇ ਲੇਖਾਂ ਵਿਚ ਪਾ ਕੇ ਉਨ੍ਹਾਂ ਨੂੰ ਰਿਕਾਰਡ ਕੀਤਾ ਜਾ ਸਕੇ। ਸਤਪਾਲ ਨੇ ਭਾਈਚਾਰੇ ਨੂੰ ਮੌਕੇ 'ਤੇ ਹੀ ਇਹ ਗਤੀਵਿਧੀ ਕਰ ਕੇ ਦਿਖਾਈ ਕਿ ਕੋਈ ਨਵੀਂ ਸ਼੍ਰੇਣੀ ਕਿਸ ਤਰ੍ਹਾਂ ਬਣਾਈਦੀ ਹੈ ਅਤੇ ਉਸ ਨੂੰ ਲੇਖ ਵਿਚ ਕਿੰਝ ਸ਼ਾਮਿਲ ਕਰੀਦਾ ਹੈ। ਉਨ੍ਹਾਂ ਹਿਡਨ ਕੈਟਾਗਰੀ ਬਾਰੇ ਵੀ ਭਾਈਚਾਰੇ ਨੂੰ ਜਾਣੂ ਕਰਵਾਇਆ।
- ਨਿਤੇਸ਼ ਨੇ ਇਸ ਮਗਰੋਂ ਇਸ ਮੁੱਦੇ ਨੂੰ ਸਮੇਟਦਿਆਂ ਇਸ ਨੂੰ ਹਰ ਸੰਭਵ ਤਰੀਕੇ ਨਾਲ ਸੁਚੱਜਾ ਬਣਾਉਣ ਦੀ ਅਪੀਲ ਕੀਤੀ। ਗਿਣਤੀ ਵਧਾਉਣ ਦੇ ਚੱਕਰ ਵਿਚ ਲੇਖਾਂ ਦੀ ਗੁਣਵੱਤਾ ਤੇ ਮਿਆਰ ਨਾਲ ਸਮਝੌਤਾ ਨਾ ਹੋਵੇ, ਉਨ੍ਹਾਂ ਭਾਈਚਾਰੇ ਨੂੰ ਵੀ ਇਸ ਬਾਰੇ ਅਪੀਲ ਕੀਤੀ।
- ਬੈਠਕ ਵਿਚ ਭਾਈਚਾਰੇ ਦੀ ਵਰ੍ਹੇਗੰਢ ਨੂੰ ਮਨਾਉਣ ਲਈ ਇਕ ਵਿਸ਼ੇਸ਼ ਪੰਜਾਬੀ ਵਿਕੀਮੀਡੀਅਨਜ਼ ਕਾਨਫਰੰਸ ਕਰਵਾਉਣ ਦਾ ਵੀ ਵਿਚਾਰ ਉੱਠਿਆ ਜਿਸ 'ਤੇ ਨਿਤੇਸ਼ ਜੀ ਨੇ ਕਿਹਾ ਕਿ ਇਹ ਬਹੁਤ ਵੱਡਾ ਕਾਰਜ ਹੈ ਤੇ ਇਸ ਲਈ ਸਾਰੇ ਭਾਈਚਾਰੇ ਨੂੰ ਸੱਥ ਤੇ ਹੋਰ ਗੱਲਬਾਤ ਥਾਵਾਂ ਉਪਰ ਇਸ ਬਾਰੇ ਚਰਚਾ ਕੀਤੀ ਜਾਵੇ ਅਤੇ ਯੋਜਨਾਵਾਂ ਬਣਾਈਆਂ ਜਾਣ।
- ਗੌਰਵ ਝੰਮਟ ਨੇ ਪੰਜਾਬੀ ਵਿਕੀਮੀਡੀਅਨਜ਼ ਵਿਸ਼ੇਸ਼ ਲੈਕਚਰ ਲੜੀ ਬਾਰੇ ਗੱਲਬਾਤ ਕਰਦਿਆਂ ਇਹ ਦੱਸਿਆ ਕਿ ਇਸ ਲੜੀ ਨੂੰ ਹੁਣ ਅੱਗੇ ਤੋਰਨਾ ਚਾਹੀਦਾ ਹੈ ਅਤੇ ਉਨ੍ਹਾਂ ਸੁਝਾਵਾਂ ਦੀ ਮੰਗ ਕੀਤੀ ਕਿ ਇਸ ਮਗਰੋਂ ਹੋਰ ਕਿਸ ਤਰ੍ਹਾਂ ਦੇ ਲੈਕਚਰ ਜਾਂ ਵੈਬੀਨਾਰ ਕਰਵਾਏ ਜਾ ਸਕਦੇ ਹਨ। ਗੱਲਬਾਤ ਵਿਚ ਇਹ ਵਿਚਾਰ ਵੀ ਉੱਠਿਆ ਕਿ ਭਾਈਚਾਰੇ ਵਿਚ ਨਵੇਂ ਤੇ ਪੁਰਾਣੇ ਵਰਤੋਂਕਾਰ ਦੋਵੇਂ ਸ਼ਾਮਿਲ ਹਨ। ਜਦੋਂ ਕਿ ਇਸ ਲੜੀ ਦਾ ਮਿਆਰ ਤੇ ਮੰਤਵ ਸਿਰਫ ਪੰਜਾਬੀ ਭਾਈਚਾਰੇ ਤੋਂ ਬਾਹਰ ਦੇ ਲੋਕਾਂ ਨੂੰ ਪੰਜਾਬੀ ਵਿਕੀ ਸਰਗਰਮੀਆਂ ਬਾਰੇ ਜਾਣੂ ਕਰਵਾਉਣਾ ਹੈ। ਇਸ ਲਈ ਇਹ ਸੁਝਾਇਆ ਗਿਆ ਕਿ ਇਸ ਲੈਕਚਰ ਲੜੀ ਵਿਚ ਦੋ ਤਰ੍ਹਾਂ ਦੀਆਂ ਸਰਗਰਮੀਆਂ ਕੀਤੀਆਂ ਜਾਣ। ਇਕ ਤਾਂ ਨਵੇਂ ਵਰਤੋਂਕਾਰਾਂ ਅਤੇ ਭਾਈਚਾਰੇ ਤੋਂ ਬਾਹਰ ਦੇ ਲੋਕਾਂ ਵਾਸਤੇ ਵਿਕੀਪੀਡੀਆ ਤੇ ਇਸ ਦੇ ਸਾਥੀ ਪ੍ਰਾਜੈਕਟਾਂ ਬਾਰੇ ਜਾਣ-ਪਛਾਣ ਵਾਲੇ ਲੈਕਚਰ ਕਰਵਾਏ ਜਾਣ ਅਤੇ ਦੂਸਰਾ, ਵਿਕੀਪੀਡੀਆ ਤੇ ਸਾਥੀ ਪ੍ਰਾਜੈਕਟਾਂ ਉੱਪਰ ਯੋਗਦਾਨ ਪਾਉਣ ਦੌਰਾਨ ਆਉੁਣ ਵਾਲੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਆਨ-ਸਪਾਟ ਵਰਕਸ਼ਾਪਾਂ ਕਮ ਵੈਬੀਨਾਰ ਆਯੋਜਿਤ ਕੀਤੇ ਜਾਣ। ਇਹ ਵੀ ਵਿਚਾਰਿਆ ਗਿਆ ਕਿ ਇਨ੍ਹਾਂ ਦੋਵਾਂ ਸਰਗਰਮੀਆਂ ਨੂੰ ਅੱਡ-ਅੱਡ ਰੱਖਿਆ ਜਾਵੇ ਅਤੇ ਨਵੇਂ ਵਰਤੋਂਕਾਰਾਂ ਲਈ ਰਜਿਸਟਰੇਸ਼ਨ ਤੇ ਉਨ੍ਹਾਂ ਤੱਕ ਪਹੁੰਚ ਲਈ ਕੋਈ ਸੁਚੱਜੀ ਵਿਧੀ ਵਰਤੀ ਜਾਵੇ। ਬੈਠਕ ਵਿਚ ਸ਼ਾਮਿਲ ਨਵੇਂ ਵਰਤੋਂਕਾਰਾਂ ਨੂੰ ਇਹ ਵੀ ਮਹਿਸੂਸ ਹੋ ਰਿਹਾ ਸੀ ਕਿ ਆਨਲਾਈਨ ਵੈਬੀਨਾਰਾਂ ਦੀ ਥਾਂ ਅਜਿਹੀਆਂ ਬੈਠਕਾਂ ਜਾਂ ਆਫਲਾਇਨ ਗਤੀਵਿਧੀਆਂ ਵਿਚ ਇਹ ਸੌਖੇ ਢੰਗ ਨਾਲ ਸਿੱਖਿਆ-ਸਿਖਾਇਆ ਜਾ ਸਕਦਾ ਹੈ।
- ਤੁਲਸਪਾਲ ਨੇ ਵਿਕੀਡਾਟਾ ਪ੍ਰਾਜੈਕਟ ਦੀ ਜਾਣ-ਪਛਾਣ ਅਤੇ ਮਹੱਤਤਾ ਬਾਰੇ ਭਾਈਚਾਰੇ ਨੂੰ ਜਾਣੂ ਕਰਵਾਇਆ। ਉਨ੍ਹਾਂ ਮੌਕੇ ਤੇ ਹੀ ਭਾਈਚਾਰੇ ਨੂੰ ਸਿਖਾਇਆ ਕਿ ਵਿਕੀਡਾਟਾ ਤੇ ਕਿੰਜ ਯੋਗਦਾਨ ਪਾਇਆ ਜਾ ਸਕਦਾ ਹੈ। ਐਂਟਟੀ, ਲੇਬਲ, ਡਿਸਕਰਿਪਸ਼ਨ ਪਾਉਣ ਦੇ ਤਰੀਕਿਆਂ ਬਾਰੇ ਉਨ੍ਹਾਂ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਚਲੰਤ ਇਵੈਂਟ ਇੰਟਰਨੈਸ਼ਨਲ ਮਦਰ ਲੈਂਗੁਏਜ ਡਾਟਾਥਾਨ 2023 ਬਾਰੇ ਦੱਸਿਆ ਤੇ ਸਭ ਨੂੰ ਇਸ ਵਿਚ ਯੋਗਦਾਨ ਪਾਉਣਾ ਸਿਖਾਇਆ ਤੇ ਬੈਠਕ ਮਗਰੋਂ ਵੀ ਅਜਿਹਾ ਕਰਨ ਦੀ ਅਪੀਲ ਕੀਤੀ।
- ਗੌਰਵ ਝੰਮਟ ਨੇ ਬੈਠਕ ਵਿਚ ਸ਼ਾਮਿਲ ਵਰਤੋਂਕਾਰਾਂ ਨੂੰ ਭਾਈਚਾਰੇ ਦੀ ਇਕ ਬਹੁਤ ਪੁਰਾਣੀ ਗਤੀਵਿਧੀ ਸਾਂਝ ਨਾਲ ਜਾਣੂ ਕਰਵਾਇਆ ਜਿਸ ਵਿਚ ਭਾਰਤੀ ਤੇ ਪਾਕਿਸਤਾਨੀ ਪੰਜਾਬ ਦੇ ਵਿਕੀਮੀਡੀਅਨਸ ਆਪੋ-ਆਪਣੀ ਲਿਪੀ ਦੇ ਵਿਕੀਪੀਡੀਆ ਵਿਚ ਪੰਜਾਬੀ ਲੇਖ ਬਣਾਉਂਦੇ ਸਨ। ਉਹ ਗਤੀਵਿਧੀ ਲੰਮੇਂ ਸਮੇਂ ਤੋਂ ਨਹੀਂ ਹੋਈ ਤੇ ਹੁਣ ਇਕ ਨਵਾਂ ਸਰਾਇਕੀ ਵਿਕੀਪੀਡੀਆ ਵੀ ਆ ਚੁੱਕਾ ਹੈ ਤੇ ਉਸ ਦੀ ਵੀ ਪੰਜਾਬੀ ਬੋਲੀ ਨਾਲ ਗੂੜੀ ਸਾਂਝ ਹੈ। ਇਸ ਲਈ ਉਨ੍ਹਾਂ ਅਜਿਹੇ ਉੱਦਮਾਂ ਨੂੰ ਮੁੜ ਵਿਚਾਰਨ ਦੀ ਅਪੀਲ ਕੀਤੀ। Gaurav Jhammat (talk) 09:51, 8 March 2023 (UTC)
Report
editThis proposal is funded by CISA2K. The grant which we asked while planning the event was a bit high because we assumed it from our previous experiences but somehow it didn't costed that much and we saved some money. The venue or sitting hall for meeting, we got it complimentary by the Venue and our mainly activity was discussion so we didn't need much internet. Although still we did some demonstrations exercises related to wikipedia and wikidata but we managed it with personal internet packs. Only Travel and Food Bills costed during this event.
Sr.No. | Activity | Estimated Cost before the event (in INR) | Actual Cost spent during the event (in INR) |
1 | Travel | 7,000 | 2,100 |
2 | Venue Hall | 2,000 | 0 |
3 | Food and Beverages | 5,000 | 4,261 |
4 | Internet | 1,000 | 0 |
5 | Child Care support | 2,000 | 0 |
Total | 17,000 INR | 6,361 INR |