Meetup of November was held on 28 November 2018 at the Punjabi University, Patiala.
ਭਾਗ ਲੈਣ ਵਾਲੇ
editਗੱਲਬਾਤ/ਵਿਚਾਰ-ਚਰਚਾ
editਪ੍ਰੋਜੈਕਟ ਟਾਈਗਰ ਇਵੇਂਟ
edit- ਪ੍ਰੋਜੈਕਟ ਟਾਈਗਰ ਇਵੇਂਟ ਵਿੱਚ ਭਾਗ ਲੈਣ ਵਾਲਿਆਂ ਦੀ ਸੂਚੀ (ਲਿਸਟ) ਬਣਾਈ ਜਾਵੇਗੀ। ਇਹ ਕੰਮ ਮਿਲਕੇ ਕੀਤਾ ਜਾਵੇਗਾ, ਇਹ ਵਿਚਾਰ-ਚਰਚਾ ਕੀਤੀ ਗਈ ਕਿ ਇਹ ਸੂਚੀ ਆਪਣੇ-ਆਪਣੇ ਗਰੁੱਪ ਮੁਤਾਬਿਕ ਵੀ ਬਣਾਈ ਜਾ ਸਕਦੀ ਹੈ ਜਿਵੇਂ ਕਿ ਉਦਹਾਰਣ ਵਜੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਾਲੇ ਆਪਣੇ ਦੋਸਤਾਂ ਦੀ, ਦਿੱਲੀ ਪੜ੍ਹ ਰਹੇ ਵਿਕੀਮੀਡੀਅਨ ਆਪਣੇ ਦੋਸਤਾਂ ਦੀ, ਜਾਂ ਜਿਵੇਂ-ਜਿਵੇਂ ਅਸੀਂ ਆਪਣੇ ਨਾਲ ਆਪਣੇ ਦੋਸਤ ਜੋੜੇ ਹਨ ਓਵੇਂ ਸੂਚੀ ਬਣਾ ਲਵਾਂਗੇ, ਜੋ ਕਿਸੇ ਗਰੁੱਪ ਵਜੋਂ ਵਿਕੀਪੀਡੀਆ ਨਾਲ ਨਹੀਂ ਜੁੜੇ ਸਨ, ਓਹਨਾ ਦੀ ਸੂਚੀ ਕੋਈ ਇੱਕ ਬੰਦਾ ਤਿਆਰ ਕਰ ਸਕਦਾ ਹੈ। (ਇਹ ਸਭ ਸੁਝਾਅ ਸਨ, ਹਨ ਤੇ ਹੋਰ ਵੀ ਟਿੱਪਣੀਆਂ ਤੁਸੀਂ ਦੇ ਸਕਦੇ ਹੋ)
- ਪ੍ਰੋਜੈਕਟ ਟਾਈਗਰ ਇਵੇਂਟ ਦੀ ਦਿਨਾਂ ਮੁਤਾਬਿਕ ਪਲੈਨਿੰਗ ਵੀ ਹਾਲੇ ਬਾਕੀ ਹੈ ਕਿ ਕੌਣ, ਕਿੱਥੋਂ, ਕਿਵੇਂ ਅਤੇ ਕਦੋਂ ਅੰਮ੍ਰਿਤਸਰ ਜਾਵੇਗਾ। ਇਹ ਵੀ ਸੂਚੀ ਬਣਾਉਂਦੇ ਸਮੇਂ ਭਾਗ ਲੈਣ ਵਾਲਿਆਂ ਤੋਂ ਪੁੱਛਿਆ ਜਾਵੇਗਾ।
- ਇੱਕ ਹੋਰ ਗੱਲ ਜੋ ਕਿ ਸਾਂਝੀ ਕੀਤੀ ਗਈ ਉਹ ਇਹ ਸੀ ਕਿ ਤਾਮਿਲ ਭਾਈਚਾਰੇ ਦੇ ਕੁਝ ਲੋਕ ਅਜਿਹੇ ਵੀ ਆ ਰਹੇ ਹਨ ਜੋ ਕਿ ਪ੍ਰੋਜੈਕਟ ਟਾਈਗਰ ਪ੍ਰਤੀਯੋਗਤਾ ਦਾ ਹਿੱਸਾ ਨਹੀਂ ਸਨ ਪਰ ਉਹ ਅੰਮ੍ਰਿਤਸਰ ਵਾਲੇ ਇਸ ਇਵੇਂਟ ਵਿੱਚ ਸ਼ਾਮਿਲ ਹੋਣ ਦੀ ਕਾਬਲੀਅਤ ਰੱਖਦੇ ਹਨ। ਪੰਜਾਬੀ ਭਾਈਚਾਰੇ ਵਿੱਚ ਵੀ ਅਜਿਹੇ ਲੋਕ ਹਨ ਜੋ ਇਸ ਪ੍ਰਤੀਯੋਗਤਾ ਦਾ ਹਿੱਸਾ ਨਹੀਂ ਸਨ ਪਰ ਉਹ ਕਾਬਲੀਅਤ ਰੱਖਦੇ ਹਨ ਜਾਂ ਸਾਡੀ ਇਸ ਇਵੇਂਟ ਨੂੰ ਨੇਪਰੇ ਚਾੜ੍ਹਨ ਵਿੱਚ ਮਦਦ ਕਰ ਸਕਦੇ ਹਨ। ਉਦਹਾਰਣ ਵਜੋਂ User:Mulkh Singh ਦਾ ਨਾਮ ਧਿਆਨ ਵਿੱਚ ਆਉਂਦਾ ਹੈ ਅਤੇ ਲੋਕਲ ਤੌਰ ਅਤੇ ਸਾਡੀ ਮਦਦ ਕਰਨ ਲਈ Kulteshwar Sekhon ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ ਜੋ ਕਿ ਅੰਮ੍ਰਿਤਸਰ ਦੇ ਵਸਨੀਕ ਰਹਿ ਚੁੱਕੇ ਹਨ ਅਤੇ ਓਹਨਾ ਨੇ ਹੋਟਲ ਬੁਕਿੰਗ ਵਿਚ ਮਦਦ ਕੀਤੀ ਹੈ ਅਤੇ ਉਹ ਟਰੈਵਲ ਲਈ ਸਾਡੀ ਮਦਦ ਕਰ ਸਕਦੇ ਹਨ, logistics ਵਿੱਚ ਵੀ ਉਹ ਮਦਦ ਕਰਨਗੇ। ਇਸ ਤਰਾਂ ਬਾਕੀ ਨਾਮਾਂ ਦੇ ਸੁਝਾਅ ਤੁਸੀਂ ਦੇ ਸਕਦੇ ਹੋ ਕਿ ਅਜਿਹਾ ਹੋਰ ਕੌਣ ਹੈ ਜਿਸਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ।
- User:Nitesh Gill ਜੀ ਨੇ ਇਵੇਂਟ ਦੇ ਦੋ banner ਬਣਵਾਉਣ ਦੀ ਜਿੰਮੇਵਾਰੀ ਇਸ ਮੀਟਿੰਗ ਦੌਰਾਨ ਲਈ।
- User:Gurlal Maan ਜੀ ਨੇ ਸਟੇਸ਼ਨਰੀ ਦੀ ਜਿੰਮੇਵਾਰੀ ਇਸ ਮੀਟਿੰਗ ਦੌਰਾਨ ਲਈ।
- ਟੀ-ਸ਼ਰਟਸ ਦੀ ਪ੍ਰਿੰਟਿੰਗ ਅਤੇ ਆਈਕਾਰਡ ਬਣਾਉਣ ਦਾ ਕੰਮ CIS ਕਰ ਰਹੀ ਹੈ।
- Traveling ਬਾਰੇ ਬਾਕੀ ਵਿਕੀਮੀਡੀਅਨਸ ਦੀ ਰਾਇ ਲਈ ਜਾਵੇਗੀ ਕਿ ਤਾਮਿਲ ਅਤੇ ਪੰਜਾਬੀ ਭਾਈਚਾਰੇ ਨੂੰ ਅੰਮ੍ਰਿਤਸਰ ਕਿਵੇਂ ਘੁਮਾਇਆ ਜਾਵੇ ਜਾਂ ਕਦੋਂ ਘੁਮਾਇਆ ਜਾਵੇ।
ਕਮੇਟੀ ਬਣਾਉਣ ਬਾਰੇ
editਮੀਟਿੰਗ ਦੌਰਾਨ ਇਹ ਚਰਚਾ ਕੀਤੀ ਗਈ ਕਿ 5 ਮੈਂਬਰਾਂ ਦੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਕਿ ਵਿਕੀਮੀਡੀਆ ਪ੍ਰੋਜੈਕਟਸ ਲਈ ਡਿਜੀਟਾਈਜ ਹੋਣ ਦੀ ਯੋਗ ਸਮੱਗਰੀ ਨੂੰ ਚੁਣਨ ਵਿਚ ਕਮਿਊਨਿਟੀ ਐਡਵੋਕੇਟ ਨੂੰ ਸਲਾਹ ਦੇਵੇਗੀ। ਪੰਜਾਬੀ ਵਿਕੀਪੀਡੀਆ ਦੀ ਸੱਥ ਤੇ ਵੀ ਇਸ ਬਾਰੇ ਅਗਲੇ ਇੱਕ-ਦੋ ਦਿਨਾਂ ਵਿੱਚ ਪੁੱਛਿਆ ਜਾਵੇਗਾ ਕਿ ਕੌਣ ਇਸ ਕਮੇਟੀ ਦਾ ਹਿੱਸਾ ਬਣਨਾ ਚਾਹੁੰਦਾ ਹੈ। ਕਮਿਉਨਟੀ ਐਡਵੋਕੇਟ ਦੇ ਕੰਮ-ਕਾਰ ਦਾ ਧਿਆਨ ਰੱਖਣ ਲਈ ਪੰਜਾਬੀ ਭਾਈਚਾਰੇ (ਪੰਜਾਬੀ ਵਿਕੀਮੀਡੀਅਨਜ਼) ਵਿਚੋਂ ਹੀ ਰੀਵਿਊ ਕਮੇਟੀ ਬਣਾਈ ਜਾਵੇਗੀ। ਇਹ ਕਮੇਟੀ ਮਿਲ ਕੇ ਕਮਿਉਨਟੀ ਐਡਵੋਕੇਟ ਦੇ ਕੰਮ ਨੂੰ ਰੀਵੀਉ ਕਰੇਗੀ।
Contact Persons ਦੀ ਚੋਣ
editਇਹ ਗੱਲ ਧਿਆਨ ਵਿੱਚ ਲਿਆਂਦੀ ਗਈ ਅਤੇ ਵਿਚਾਰਿਆ ਗਿਆ ਕਿ ਪੰਜਾਬੀ ਵਿਕੀਮੀਡੀਅਨਸ ਦੇ Contact Persons ਕਿਵੇਂ ਚੁਣੇ ਜਾਣ। ਪੰਜਾਬੀ ਵਿਕੀਪੀਡੀਆ ਦੀ ਸੱਥ ਤੇ ਇਸ ਬਾਰੇ ਅਗਲੇ ਦਿਨਾਂ ਵਿੱਚ ਪੁੱਛਿਆ ਜਾਵੇਗਾ ਅਤੇ ਸਭ ਦੇ ਸੁਝਾਵਾਂ ਤਹਿਤ 3 (ਜਾਂ ਇਸ ਤੋਂ ਵੱਧ) contact persons ਦੀ ਚੋਣ ਕੀਤੀ ਜਾਵੇਗੀ।
User:Gurlal Maan ਜੀ ਦਾ ਕੋਲਕੱਤਾ ਇਵੇਂਟ ਦਾ ਅਨੁਭਵ
editਗੁਰਲਾਲ ਮਾਨ ਜੀ ਨੇ ਦੱਸਿਆ ਕਿ ਉਹ 23-25 ਨੂੰ ਕੋਲਕੱਤਾ ਇਵੇਂਟ ਵਿੱਚ ਗਏ ਅਤੇ ਇਹ ਇਵੇਂਟ ਵਿਕੀਸੋਰਸ ਬਾਰੇ ਸੀ। ਪਹਿਲਾ ਦਿਨ ਵਿਕੀਸੋਰਸ ਦੀ introduction ਦਾ ਹੀ ਰਿਹਾ, ਅਗਲੇ ਦਿਨਾਂ ਵਿੱਚ ਇਹ ਚਰਚਾ ਕੀਤੀ ਗਈ ਕਿ ਵਿਕੀਸੋਰਸ ਨੂੰ ਵਿਕੀਮੀਡੀਆ ਦਾ ਫੋਕਸ ਪ੍ਰੋਜੈਕਟ ਬਣਾਇਆ ਜਾਣਾ ਚਾਹੀਦਾ ਹੈ ਅਤੇ ਸਾਰੀਆਂ ਕਮਿਊਨਿਟੀਆਂ ਨੂੰ ਵਿਕੀਸੋਰਸ ਲਈ ਮਿਲ-ਜੁਲ ਕੇ ਕੰਮ ਕਰਨਾ ਚਾਹੀਦਾ ਹੈ। Google OCR ਬਾਰੇ ਗੁਰਲਾਲ ਦੀ ਨੇ ਦੱਸਿਆ ਅਤੇ ਓਹਨਾ ਨੇ ਨੈਸ਼ਨਲ ਲਾਇਬ੍ਰੇਰੀ ਵਿੱਚ ਆਪਣਾ ਅਨੁਭਵ ਸਾਰਿਆਂ ਨਾਲ ਸਾਂਝਾ ਕੀਤਾ। ਓਹਨਾ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਵਿਕੀਸੋਰਸ ਤੇ ਅਸੀਂ ਆਡੀਓ ਵੀ ਪਾ ਸਕਦੇ ਹੈ ਅਤੇ ਆਪਣੇ ਸੱਭਿਅਕ ਲੋਕ-ਗੀਤ ਇਸ ਵਿੱਚ ਪਾਏ ਜਾ ਸਕਦੇ ਹਨ, ਓਹਨਾ ਨੂੰ ਰਿਕਾਡਿੰਗ ਦੀ ਤਰਾਂ ਟਾਈਪ ਕਰਕੇ ਵਿਕੀਸੋਰਸ ਤੇ ਪਾਇਆ ਜਾ ਸਕਦਾ ਹੈ।
User:Nitesh Gill ਜੀ ਦਾ ਗੋਆ ਦੇ ਇਵੇਂਟ ਦਾ ਅਨੁਭਵ
editਨਿਤੇਸ਼ ਜੀ ਨੇ ਦੱਸਿਆ ਕਿ ਗੋਆ ਵਿਚ 7 ਮਹਿਲਾ participants ਇਕੱਠੇ ਹੋਏ ਸਨ ਅਤੇ ਪੰਜਾਬੀ ਭਾਈਚਾਰੇ ਵਿੱਚੋਂ ਜਾਣ ਵਾਲੇ ਉਹ ਇਕਲੋਤੇ participant ਸਨ। ਇਸ ਇਵੇੰਟ ਵਿੱਚ ਔਰਤਾਂ ਨੂੰ ਈਵੈਂਟਸ ਵਿੱਚ ਆਉਂਦੀਆਂ ਮੁਸ਼ਕਿਲਾਂ ਬਾਰੇ ਵਿਚਾਰ-ਚਰਚਾ ਕੀਤੀ ਗਈ ਕਿ ਕਿਸ ਤਰਾਂ ਕਈ ਥਾਂਵਾਂ ਤੇ ਉਹ uncomfortable ਮਹਿਸੂਸ ਕਰਦੀਆਂ ਹਨ। ਪਰ ਨਿਤੇਸ਼ ਜੀ ਨੇ ਨਾਲ ਇਹ ਵੀ ਦੱਸਿਆ ਕਿ ਇਸ ਇਵੇਂਟ ਵਿੱਚ ਕਿਸੇ ਮੁਸ਼ਕਿਲ ਦਾ ਯੋਗ ਹੱਲ ਨਹੀਂ ਹੋ ਪਾਇਆ। ਇਸ ਇਵੇੰਟ ਵਿੱਚ ਗ੍ਰਾਂਟ ਮੰਗਣ ਬਾਰੇ ਜਾਣਕਾਰੀ ਦਿੱਤੀ ਗਈ ਕਿ ਗ੍ਰਾਂਟ ਕਿਵੇਂ ਮੰਗਣੀ ਹੈ ਅਤੇ ਉਸਨੂੰ ਵਰਤਣਾ ਕਿਵੇਂ ਹੈ। ਸਾਡੇ ਸਮਾਜ ਦੀ ਸਥਿਤੀ ਕਿਵੇਂ ਸਾਨੂੰ ਕਿਸੇ ਇਵੇਂਟ ਵਿੱਚ ਸ਼ਾਮਿਲ ਹੋਣ ਲਈ ਪ੍ਰਭਾਵਿਤ ਕਰਦੀ ਹੈ, ਇਹਦੇ ਬਾਰੇ ਵੀ ਸਭ ਨੇ ਆਪਣੇ ਵਿਚਾਰ ਸਾਂਝੇ ਕੀਤੇ।
25-30 ਦਸੰਬਰ ਨੂੰ ਬਠਿੰਡਾ ਵਿੱਚ ਹੋਣ ਵਾਲੇ ਇਵੇਂਟ ਬਾਰੇ
editUser:Stalinjeet Brar ਜੀ ਨੇ 25-30 ਦਸੰਬਰ ਨੂੰ ਬਠਿੰਡਾ ਵਿੱਚ ਹੋਣ ਵਾਲੇ ਇਵੇਂਟ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਓਥੇ ਆਪਾਂ ਕਿਸੇ ਵੀ ਪ੍ਰੋਜੈਕਟ ਬਾਰੇ ਲੋਕਾਂ ਨੂੰ ਦੱਸ ਸਕਦੇ ਹਾਂ। ਪੰਜਾਬੀ ਵਿਕੀਮੀਡੀਅਨਸ ਦੀ ਸਟਾਲ ਬਾਰੇ ਪੀਪਲਜ਼ ਫ਼ੋਰਮ ਬਰਗਾੜੀ ਨਾਲ ਗੱਲ ਹੋ ਚੁੱਕੀ ਹੈ ਅਤੇ ਉਹ ਵੱਖਰੀ ਸਟਾਲ ਸਾਨੂੰ ਦੇਣਗੇ। ਇਸਦੇ ਬਾਰੇ ਸੱਥ ਤੇ ਨੋਟਿਸ ਪਾਇਆ ਜਾਵੇਗਾ ਅਤੇ ਜੋ ਵੀ ਵਰਤੋਂਕਾਰ ਇੱਛੁਕ ਹਨ ਉਹ ਸੱਥ ਤੇ ਓਦੋਂ ਦੱਸ ਦੇਣ।
ਫੇਸਬੁੱਕ ਗਰੁੱਪ ਬਾਰੇ
editਇਹ ਚਰਚਾ ਕੀਤੀ ਗਈ ਕਿ ਪੰਜਾਬੀ ਵਿਕੀਮੀਡੀਅਨਸ ਦੇ ਕੁਝ ਮਸਲੇ ਅਜਿਹੇ ਹਨ ਜਿੰਨਾ ਬਾਰੇ ਨਵੇਂ ਵਰਤੋਂਕਾਰ ਨਹੀਂ ਸਮਝ ਪਾਉਂਦੇ ਕਿ ਕੀ ਗੱਲ ਹੈ ਅਤੇ ਕਈ ਵਰਤੋਂਕਾਰ ਤਾਂ ਬਿਲਕੁਲ ਹੀ ਨਵੇਂ ਹਨ ਜਿਨ੍ਹਾਂ ਦੀਆਂ 20 edits ਵੀ ਨਹੀਂ ਹਨ ਪਰ ਉਹ messenger ਗਰੁੱਪ ਵਿੱਚ add ਹਨ। ਸੋ, ਇੱਕ ਵੱਖਰਾ ਗਰੁੱਪ ਬਣਾਇਆ ਜਾ ਸਕਦਾ ਹੈ ਜਿਸ ਵਿੱਚ ਗਲੋਬਲ 600 edits ਤੋਂ ਜਿਆਦਾ ਵਾਲੇ ਵਰਤੋਂਕਾਰ ਸ਼ਾਮਿਲ ਕੀਤੇ ਜਾ ਸਕਦੇ ਹਨ, ਇਸ ਵਿੱਚ ਵਧੀਆ discussion ਹੋ ਸਕਦੀ ਹੈ। ਇਸਦੇ ਬਾਰੇ ਵੀ ਸੱਥ ਤੇ ਸੁਝਾਅ ਲਏ ਜਾਣਗੇ, ਕਿਰਪਾ ਕਰਕੇ ਸਾਰੇ ਆਪਣੇ ਸੁਝਾਅ ਜਰੂਰ ਦੇਣ।
ਹੋਰ
editUser:Charan Gill ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਅਸੀਂ ਵਿਕੀਸੋਰਸ ਤੇ ਕਿਤਾਬਾਂ ਨੂੰ complete ਕਰੀਏ ਤਾਂ ਜੋ ਕਿਸੇ ਨੂੰ ਆਪਣਾ ਕੰਮ ਵਿਖਾ ਸਕੀਏ ਅਤੇ ਇਸ ਤੋਂ ਇਲਾਵਾ ਅਸੀਂ subjects ਦੇ ਬੰਦੇ ਵਿਕੀਪੀਡੀਆ ਨਾਲ ਜੋੜੀਏ, ਜਿਵੇਂ ਕਿ ਅਰਥ-ਸ਼ਾਸ਼ਤਰ ਦਾ ਕੋਈ ਬੰਦਾ ਪੰਜਾਬੀ ਵਿਕੀਪੀਡੀਆ ਤੇ ਨਹੀਂ ਹੈ। ਇਸ ਤੋਂ ਇਲਾਵਾ ਭਾਈਚਾਰੇ ਦੀਆਂ ਕੁਝ ਕਿਤਾਬਾਂ ਬਠਿੰਡੇ ਪਈਆਂ ਹਨ, ਓਹਨਾ ਨੂੰ ਵੀ ਅਸੀਂ ਪਟਿਆਲੇ ਲੈ ਕੇ ਆਇਆ ਜਾ ਸਕਦਾ ਹੈ।
ਗਰੁੱਪ ਫੋਟੋ
editPunjabi Wikimedians Meetups