ਮਿਤੀ 13 ਜੂਨ 2017 ਨੂੰ ਪੰਜਾਬੀ ਵਿਕੀਮੀਡੀਅਨਜ਼ ਦੀ ਮੀਟਿੰਗ ਸਵੇਰ 09:30 ਵਜੇ ਪੰਜਾਬੀ ਪੀਡੀਆ ਸੈਂਟਰ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਵਿਖੇ ਕੀਤੀ ਗਈ। ਇਸ ਮੀਟਿੰਗ ਦੀ ਕਾਰਵਾਈ ਹੇਠ ਲਿਖੇ ਅਨੁਸਾਰ ਹੈ-

ਵਿਚਾਰ ਚਰਚਾ

edit

ਵਿਕੀਮੀਡੀਆ ਅੰਦੋਲਨ ਰਣਨੀਤੀ ਨਿਰਧਾਰਨ 2017 [1]

edit

ਵਿਕੀਮੀਡੀਆ ਅੰਦੋਲਨ ਰਣਨੀਤੀ ਨਿਰਧਾਰਨ 2017 ਲਈ ਚਰਚਾ ਕੀਤੀ ਗਈ। ਇਸ ਦੇ ਸਬੰਧ ਵਿੱਚ 15 ਜੁਲਾਈ ਦੇ ਆਸ-ਪਾਸ ਪਟਿਆਲਾ ਵਿੱਚ ਇੱਕ ਈਵੈਂਟ ਕਰਨ ਦੀ ਯੋਜਨਾ ਬਣਾਈ ਗਈ। ਇਸ ਈਵੈਂਟ ਨੂੰ ਕਰਵਾਉਣ ਦੀ ਜ਼ਿੰਮੇਵਾਰੀ ਮਾਨਵਪ੍ਰੀਤ, ਸਟਾਲਿਨਜੀਤ, ਗੁਰਲਾਲ ਅਤੇ ਸੋਨੀ ਨੂੰ ਦਿੱਤੀ ਗਈ।

ਵਿਕੀਡਾਟਾ ਵਰਕਸ਼ਾਪ

edit

ਵਿਕੀਡਾਟਾ ਵਰਕਸ਼ਾਪ ਕਰਵਾਉਣ ਉਪਰ ਚਰਚਾ ਕੀਤੀ ਗਈ। ਇਹ ਵਰਕਸ਼ਾਪ ਦਿੱਲੀ ਵਿੱਚ ਅਗਸਤ ਦੇ ਪਹਿਲੇ ਹਫਤੇ ਕਰਵਾਉਣ ਦੀ ਯੋਜਨਾ ਬਣਾਈ ਗਈ। ਇਹ ਵਰਕਸ਼ਾਪ CIS-ਬੰਗਲੌਰ ਨਾਲ ਮਿਲ ਕੇ ਕਰਵਾਉਣ ਦੀ ਯੋਜਨਾ ਹੈ।

ਬਠਿੰਡਾ ਵਰਕਸ਼ਾਪ

edit

ਪੰਜਾਬੀ ਵਿਕੀਮੀਡੀਅਨਜ਼ ਸੋਨੀ ਦੰਦੀਵਾਲ ਅਤੇ ਸਟਾਲਿਨਜੀਤ ਬਰਾੜ ਬਠਿੰਡਾ ਵਿਖੇ ਇੱਕ ਵਰਕਸ਼ਾਪ ਦਾ ਅਾਯੋਜਨ ਕਰਨਗੇ। ਇਹ ਵਰਕਸ਼ਾਪ ਜੁਲਾਈ ਮਹੀਨੇ ਦੇ ਅਖੀਰ ਤੱਕ ਆਯੋਜਿਤ ਕਰਨ ਦਾ ਪਲਾਨ ਹੈ।

ਮੈਡੀਕਲ ਵਰਕਸ਼ਾਪ

edit

WCI 2016 ਦੀ ਬਚੀ ਹੋਈ ਰਾਸ਼ੀ ਨੂੰ ਇਸਤੇਮਾਲ ਕਰਨ ਲਈ ਕ੍ਰਾਇਮ ਬ੍ਰਾਂਚ ਪੰਜਾਬ ਨਾਲ ਮਿਲਕੇ ਇੱਕ ਮੈਡੀਕਲ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ ਜਿਸ ਲਈ ਲੋੜੀਂਦੀਆਂ ਤਸਵੀਰਾਂ ਖਿੱਚੀਆਂ ਜਾਣਗੀਆਂ ਅਤੇ ਲੇਖ ਵੀ ਬਣਾਏ ਜਾਣਗੇ।

ਟ੍ਰੇਨ ਦ ਟ੍ਰੇਨਰ ਪ੍ਰੋਗ੍ਰਾਮ

edit

ਸਮੇਂ ਦੀ ਲੋੜ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਕਿ ਸਮੂਹ ਮੈਂਬਰਾਂ ਨੂੰ ਵਿਕੀ ਉੱਤੇ ਮੌਜੂਦ ਹੋਰ ਪ੍ਰੋਜੈਕਟਾਂ ਬਾਰੇ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਅਤੇ ਇਸ ਲਈ CIS ਬੰਗਲੌਰ ਨਾਲ ਮਿਲ ਕੇ ਇੱਕ TTT ਪ੍ਰੋਗ੍ਰਾਮ ਕਰਵਾਉਣ ਬਾਰੇ ਗੱਲਬਾਤ ਕੀਤੀ ਗਈ। ਇਸ ਬਾਰੇ ਉੱਤਰੀ ਭਾਰਤ ਵਿੱਚ ਹੋਰ ਭਾਸ਼ਾਵਾਂ ਦੇ ਵਿਕੀ ਸਾਥੀਆਂ ਨਾਲ ਗੱਲਬਾਤ ਕਰਕੇ CIS ਨੂੰ ਇਹ ਪ੍ਰੋਗ੍ਰਾਮ ਕਰਨ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਹ ਵਰਕਸ਼ਾਪ ਦਿੱਲੀ ਜਾਂ ਚੰਡੀਗੜ੍ਹ ਵਿਖੇ ਕਰਵਾਈ ਜਾਵੇਗੀ। ਇਹ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ਵਿਕੀਡਾਟਾ ਵਰਕਸ਼ਾਪ ਇਸੇ ਪ੍ਰੋਗ੍ਰਾਮ ਵਿੱਚ ਕਰਵਾ ਦਿੱਤੀ ਜਾਵੇ।

ਦਲਿਤ ਹਿਸਟਰੀ Edit-e-Thon

edit

ਮਾਨਵਪ੍ਰੀਤ ਕੁਰੂਕਸ਼ੇਤਰ ਵਿਖੇ ਦਲਿਤ ਹਿਸਟਰੀ Edit-e-Thon ਦਾ ਆਯੋਜਨ ਕਰਨਗੇ। ਇਸ Edit-e-Thon ਵਿੱਚ ਬਾਹਰੀ ਸਹਿਯੋਗ ਸਟਾਲਿਨਜੀਤ ਕਰਨਗੇ।

ਸ਼ਾਮਲ ਵਰਤੋਂਕਾਰ

edit

ਤਸਵੀਰਾਂ

edit