Meetup/Patiala/11

ਅੱਜ ਮਿਤੀ 8 ਜਨਵਰੀ 2017 ਨੂੰ ਵਿਕੀਮੀਡੀਅਨ ਦੀ ਮੀਟਿੰਗ 02:00 ਵਜੇ ਪੰਜਾਬੀਪੀਡੀਆ ਵਿਖੇ ਕੀਤੀ ਗਈ। ਜਿਸ ਵਿੱਚ ਹੇਠ ਲਿਖੇ ਸੁਝਾਵਾਂ ਦੇ ਅਧਾਰ ਤੇ ਹੇਠ ਲਿਖੇ ਫੈਸਲੇ ਲਏ ਗਏ।

Agenda edit

ਵਿਕੀਮੀਡਿਆ ਕਾਨਫਰੰਸ ਲਈ ਚੁਣੇ ਨੁਮਾਇੰਦਿਆਂ ਬਾਰੇ edit

ਕੁਝ ਕੁ ਮੈਂਬਰਾਂ ਵੱਲੋਂ ਉਠਾਏ ਗਾਏ ਪ੍ਰਸ਼ਨਾਂ ਦੇ ਹੱਲ ਲਈ ਚੁਣੇ ਗਏ ਨੁਮਾਇੰਦਿਆਂ ਬਾਰੇ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ।

  • ਵਿਕੀ ਉੱਤੇ user group/ thematic organisation/ chapter ਦੀਆਂ ਦਿਸ਼ਾਵਾਂ ਅਤੇ ਨਿਯਮਾਂ ਅਨੁਸਾਰ WMF ਕਿਸੇ ਵੀ user group/ thematic organisation/ chapter ਦੇ ਲਏ ਫੈਸਲਿਆਂ ਵਿੱਚ ਹਿੱਸਾ ਨਹੀਂ ਲੈਂਦੀ ਅਤੇ ਇਹ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ WMF ਦੁਆਰਾ ਕੋਈ ਵੀ ਗੱਲਬਾਤ ਸਿਰਫ ਸ਼ੂਰੂਆਤ ਵਿੱਚ ਦਿੱਤੇ ਗਏ resource persons ਨਾਲ ਹੀ ਕੀਤੀ ਜਾਵੇਗੀ।
  • Punjabi Wikimedians User Group ਦੀ registration ਵਿੱਚ ਸੱਤਦੀਪ ਗਿੱਲ, ਗੌਰਵ ਝੰਮਟ ਅਤੇ ਪਰਵੀਰ ਗਰੇਵਾਲ ਸ਼ਾਮਿਲ ਸਨਇਸ ਲਈ ਜਦੋਂ ਤੱਕ ਇਸ group ਦੇ ਨਿਯਮ ਕਾਨੂਨ ਨਹੀਂ ਬਣ ਜਾਂਦੇ ਜਾਂ board members ਦੇ ਚੋਣ ਨਹੀਂ ਹੋ ਜਾਂਦੀ ਉਦੋਂ ਤੱਕ ਫੈਸਲੇ ਲੈਣ ਦਾ ਕੰਮ ਇਹ ਹੀ ਲੈ ਰਹੇ ਹਨ।

ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ ਕਿ ਇਹ resource persons ਕੇਵਲ ਆਪਣਾ ਨਾਮ ਵੀ ਦੇ ਸਕਦੇ ਸਨ, ਪਰ ਇਸ ਲਹਿਰ ਨੂੰ ਵਾਧਾ ਦੇਣ ਲਈ ਅਤੇ ਸਭ ਨੂੰ ਮੌਕਾ ਦੇਣ ਲਈ ਨਾਮਜ਼ਦਗੀਆਂ ਦੀ ਮੰਗ ਕੀਤੀ ਗਈ ਸੀ।

User Group ਦੇ ਨਿਯਮ ਬਣਾਉਣ ਬਾਰੇ edit

  • ਸਮੇਂ ਦੀ ਲੋੜ ਅਤੇ ਮੈਂਬਰਾਂ ਵਿੱਚ ਹੋਏ ਮੱਤਭੇਦ ਨੂੰ ਵੇਖਦੇ ਹੋਏ ਇਹ ਮਹਿਸੂਸ ਕੀਤਾ ਗਿਆ ਕਿ ਨਿਰਪੱਖ ਫੈਸਲੇ ਲੈਣ ਦੇ ਬਾਵਜੂਦ ਗਰੁੱਪ ਵਿੱਚ ਕੁਝ ਕੁ ਮੈਂਬਰ ਨਰਾਜ਼ ਹਨ ਅਤੇ ਉਸਦਾ ਕਾਰਣ ਇਹ ਹੈ ਕਿ ਫੈਸਲਿਆਂ ਵਿੱਚ ਪਾਰਦਰਸ਼ਿਤਾ ਨਹੀਂ ਹੈ ਅਤੇ ਉਨ੍ਹਾਂ ਨੂੰ ਆਂਕੜਿਆਂ ਵਿੱਚ ਨਹੀਂ ਦਰਸ਼ਾਇਆ ਜਾ ਸਕਦਾ। ਇਸਦੇ ਹਾਲ ਲਈ ਇਹ ਫੈਸਲਾ ਲਿਆ ਗਿਆ ਕਿ ਗਰੁੱਪ ਲਈ Board members ਦੀ ਚੋਣ ਕੀਤੀ ਜਾਵੇਗੀ ਜਿਨ੍ਹਾਂ ਲੈ ਕੁਝ ਮੁਢਲੀਆਂ ਲੋੜਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ। ਇਨ੍ਹਾਂ ਦੇ ਹੱਕਾਂ ਅਤੇ ਫ਼ਰਜ਼ਾਂ ਦੇ ਵੇਰਵਿਆਂ ਤੇ Dr. Manavpreet Kaur ਕੰਮ ਕਰਨਗੇ ਅਤੇ ਬਾਕੀ ਮੈਂਬਰਾਂ ਵਿੱਚੋਂ ਜੋ ਕੋਈ ਵੀ ਇਸ ਲਈ ਵਲੰਟੀਅਰ ਕਰਨਾ ਚਾਹੇ, ਉਨ੍ਹਾਂ ਦਾ ਸਾਥ ਦੇ ਸਕਦਾ ਹੈ।
  • ਇੱਕ ਵਾਰ ਨਿਯਮ ਬਣਨ ਤੋਂ ਬਾਅਦ ਉਨ੍ਹਾਂ ਨੂੰ ਬਾਕੀ ਮੈਂਬਰਾਂ ਨਾਲ ਸਾਂਝਾ ਕੀਤਾ ਜਾਵੇਗਾ ਅਤੇ ਉਸ ਤੋਂ ਬਾਦ ਹੀ ਉਨ੍ਹਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

ਵਿਕੀਸੋਰਸ ਸਬੰਧੀ edit

  • WCI2016 ਦੌਰਾਨ ਕਈ ਲੇਖਕਾਂ ਨੇ ਆਪਣੀਆਂ ਕਿਤਾਬਾਂ Punjabi Wikimedians User Group ਨਾਲ ਸਾਂਝੀਆਂ ਕੀਤੀਆਂ ਸੀ ਅਤੇ ਹੁਣ ਉਨ੍ਹਾਂ ਤੇ ਕੰਮ ਕੀਤਾ ਜਾਵੇਗਾ। ਇਸਦੀ ਅਗਲੀ ਕਾਰਵਾਈ Wiki Club ਦੁਆਰਾ CGC, ਚੰਡੀਗੜ੍ਹ ਅਤੇ ਸੰਗਰੂਰ ਵਿਖੇ ਸਕੂਲ ਵਿੱਚ ਕੀਤੀ ਜਾਵੇਗੀ।
  • ਜੇਕਰ ਕੋਈ ਵੀ ਮੈਂਬਰ ਇਸ ਸੰਬੰਧੀ ਕੋਈ ਵੀ ਵੱਖਰਾ ਸਮਾਗਮ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਲਈ ਆਪਣੀ ਨਾਮਜ਼ਦਗੀ ਦੇ ਸਕਦਾ ਹੈ।

ਪੰਜਾਬੀਪੀਡੀਆ ਦੇ ਕਾਨਫਰੰਸ ਬਾਰੇ edit

ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਰਾਜਵਿੰਦਰ ਜੀ ਨੇ Punjabi Wikimedians ਨੂੰ ਉਨ੍ਹਾਂ ਵੱਲੋਂ ਕਰਵਾਈ ਜਾ ਰਹੀ ਕਾਨਫਰੰਸ ਵਿੱਚ ਹਿੱਸਾ ਲੈਣ ਦਾ ਸੁਝਾਵ ਦਿੱਤਾ ਜਿੱਥੇ ਵਿਕਸ਼ਨਰੀ, ਵਿਕੀਸੋਰਸ, ਆਦਿ ਸੰਬੰਧੀ ਡੈਲੀਗੇਟਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਅਤੇ ਇੱਕ ਵਰਕਸ਼ਾਪ ਵੀ ਰੱਖੀ ਜਾਵੇਗੀ।

Event Calendar ਬਨਾਉਣ ਬਾਰੇ edit

  • User Group ਦੁਆਰਾ ਆਉਣ ਵਾਲੇ ਸਮੇਂ ਵਿੱਚ ਕਰਵਾਈਆਂ ਜਾਣ ਵਾਲੀਆਂ activities ਬਾਰੇ ਇੱਕ Calendar ਤਿਆਰ ਕੀਤਾ ਜਾਵੇਗਾ ਤਾਂ ਜੋ ਸਮੇਂ ਸਿਰ Grants ਦੀ ਮੰਗ ਕੀਤੀ ਜਾ ਸਕੇ।
  • ਕੋਈ ਵੀ ਮੈਂਬਰ ਜੇਕਰ ਕੋਈ ਵੀ ਸਮਾਗਮ ਜਾਂ ਵਰਕਸ਼ਾਪ ਕਰਵਾਉਣਾ ਦਾ ਚਾਹਵਾਨ ਹੈ ਤਾਂ ਉਹ ਉਸਦੇ ਵੇਰਕੇ Calendar ਵਿੱਚ ਦਰਜ ਕਰਵਾ ਸਕਦਾ ਹੈ।
  • Calendar ਤੇ ਕੰਮ ਕਰਨ ਲੈ ਵਲੰਟੀਅਰ ਦੀ ਲੋੜ ਹੈ। ਜਿਸ ਕਿਸੀ ਵੀ ਮੈਂਬਰ ਨੂੰ ਇਹ ਲੱਗਦਾ ਹੈ ਕਿ ਉਹ ਸਹਾਈ ਹੋ ਸਕਦਾ ਹੈ ਤਾਂ ਉਹ ਇਸ ਸਬੰਧੀ ਸਤਦੀਪ ਨਾਲ ਸੰਪਰਕ ਕਰੇ।

Participants edit

  1. Satdeep Gill
  2. Charan Gill
  3. Param Munde
  4. Dr. Manavpreet Kaur
  5. Rajwinder pup
  6. Gurlal

Discussion edit

  • Punjabi Wikimedians User Group ਦੇ ਭਵਿੱਖ ਵਿੱਚ ਹੋਰ ਅੱਗੇ ਵਧਣ ਲਈ ਕੀਤੇ ਜਾਣ ਵਾਲੇ ਕੰਮਾਂ ਅਤੇ WMF ਵੱਲੋਂ ਦਿੱਤੇ ਵੱਖ ਵੱਖ options ਅਤੇ opportunities ਤੇ ਚਰਚਾ ਕੀਤੀ ਗਈ। User Group ਲਈ ਤਿਆਰ ਕੀਤੇ ਜਾਣ ਵਾਲੇ ਨਿਯਮਾਂ ਬਾਰੇ ਅਤੇ Board members ਦੀ ਚੋਣ ਲਈ Prerequisites ਜਿਹੇ ਕੁਝ ਮੁਢਲੇ ਮਸਲਿਆਂ ਤੇ ਵੀ ਚਰਚਾ ਕੀਤੀ ਗਈ।